ਜਲੰਧਰ | ਅਕਾਲੀ-ਬਸਪਾ ਕੱਲ ਆਪਣੇ ਉਮੀਦਵਾਰ ਦਾ ਐਲਾਨ ਕਰੇਗੀ। ਸੁਖਬੀਰ ਬਾਦਲ ਨੇ ਕਿਹਾ ਕਿ ਇਹ ਐਲਾਨ ਕੱਲ ਦੁਪਹਿਰ ਤੋਂ ਬਾਅਦ ਹੋਵੇਗਾ। ਅੱਜ ਉਨ੍ਹਾਂ ਦੀ ਪ੍ਰੈਸ ਕਾਨਫਰੰਸ ਹੋਈ। ਅਕਾਲੀ ਦਲ ਦੇ ਲੀਡਰ ਐਚਐਸ ਵਾਲੀਆ ਦੇ ਘਰ ਪ੍ਰੈਸ ਕਾਰਫਰੰਸ ਸੀ।
ਇਸ ਦੌਰਾਨ ਸੁਖਬੀਰ ਬਾਦਲ ਨੇ ਸਰਕਾਰ ਖਿਲਾਫ ਨਿਸ਼ਾਨਾ ਸਾਧਿਆ। ਜਦੋਂ ਉਨ੍ਹਾਂ ਤੋਂ ਪੁੱਛਿਆ ਗਿਆ ਕਿ ਬਾਕੀ ਪਾਰਟੀਆਂ ਨੇ ਤਾਂ ਉਮੀਦਵਾਰ ਐਲਾਨਣੇ ਸ਼ੁਰੂ ਕਰ ਦਿੱਤੇ ਹਨ ਤਾਂ ਸੁਖਬੀਰ ਬਾਦਲ ਨੇ ਕਿਹਾ ਕਿ ਕੱਲ ਦੁਪਹਿਰ ਤੋਂ ਬਾਅਦ ਅਸੀਂ ਆਪਣਾ ਉਮੀਦਵਾਰ ਐਲਾਨ ਦੇਵਾਂਗੇ।