ਜਲੰਧਰ ‘ਚ 25 ਜੂਨ ਤੋਂ ਪ੍ਰੀ-ਮਾਨਸੂਨ ਦੀ ਬਾਰਿਸ਼ ਹੋਵੇਗੀ ਸ਼ੁਰੂ

0
959

ਜਲੰਧਰ . ਵੈਸਟਨ ਡਿਸਟਰਬੈਂਸ ਐਕਟਿਵ ਹੋਣ ਦੇ ਨਾਲ 19 ਤੇ 20 ਜੂਨ ਨੂੰ ਤੁਫਾਨ ਤੇ ਮੀਂਹ ਪੈਣ ਦੀ ਸੰਭਾਵਨਾ ਹੈ। ਇਸ ਦੇ ਨਾਲ ਹੀ ਤਾਪਮਾਨ 42 ਡਿਗਰੀ ਹੋ ਜਾਵੇਗਾ ਤੇ ਤਪਸ਼ ਨੂੰ ਝੱਲਣੀ ਪਵੇਗੀ। ਪਿਛਲੇ ਸਾਲ ਦੇ ਮੁਕਾਬਲੇ ਇਸ ਸਾਲ ਤੇਜ਼ ਹਵਾਵਾਂ ਚੱਲਣ ਕਰਕੇ ਗਰਮੀ ਤੋਂ ਥੋੜੀ ਰਾਹਤ ਹੈ। ਨਵੇਂ ਵੈਸਟਨ ਡਿਸਟਰਬਨ ਦੇ ਸਾਈਕਲੋਨਿਕ ਏਰਿਆ ਦੇ ਕਾਰਨ ਅਗਲੇ 2 ਦਿਨ ਦੀ ਭਰਪੂਰ ਬਾਰਿਸ਼ ਨਾਲ ਫਿਰ ਤੋਂ ਤਾਪਮਾਨ ਵਿਚ ਗਿਰਾਵਟ ਆਵੇਗੀ।

ਐਤਵਾਰ ਨੂੰ ਦਿਨ ਦਾ ਤਾਪਮਾਨ 39.7 ਤੇ ਰਾਤ ਦਾ 26 ਡਿਗਰੀ ਦਰਜ ਕੀਤਾ ਗਿਆ। 2020 ਨੂੰ ਬਾਰਿਸ਼ ਦੇ ਲਿਹਾਜ਼ ਨਾਲ ਮਹੱਤਵਪੂਰਨ ਮੰਨਿਆ ਜਾ ਰਿਹਾ ਹੈ। ਚੰਡੀਗੜ੍ਹ ਮੌਸਮ ਕੇਂਦਰ ਦੇ ਅਨੁਸਾਰ ਫਿਲਹਾਲ ਮਾਨਸੂਨ ਸਹੀਂ ਦਿਸ਼ਾ ਵਿਚ ਜਾ ਰਿਹਾ ਹੈ ਤੇ ਜਲੰਧਰ ਵਿਚ 25 ਜੂਨ ਤੋਂ ਬਾਅਦ ਪ੍ਰੀ ਮਾਨਸੂਨ ਦੀ ਬਾਰਿਸ਼ ਸ਼ੁਰੂ ਹੋ ਜਾਵੇਗੀ।

(Note : ਜਲੰਧਰ ਦੀਆਂ ਖਬਰ ਵਟਸਐਪ ‘ਚ ਮੰਗਵਾਉਣ ਲਈ 96467-33001 ਨੂੰ ਸੇਵ ਕਰਕੇ news updates ਮੈਸੇਜ ਭੇਜੋ। ਜਲੰਧਰ ਬੁਲੇਟਿਨ ਦੇ ਫੇਸਬੁਕ ਗਰੁੱਪ  ਨਾਲ ਵੀ ਜ਼ਰੂਰ ਜੁੜੋ) 

(Sponsored : ਜਲੰਧਰ ‘ਚ ਸਭ ਤੋਂ ਸਸਤੇ ਬੈਗ ਖਰੀਦਣ ਲਈ BagMinister.com ਦੇ ਫੇਸਬੁੱਕ ਗਰੁੱਪ ਨਾਲ ਹੁਣੇ ਜੁੜੋ। ਇੱਥੇ ਤੁਹਾਨੂੰ ਮਿਲਣਗੇ ਕਈ ਡਿਸਕਾਉਂਟ ਆਫਰ)