ਜਲੰਧਰ : ਅੱਜ ਤੋਂ ਮਕਸੂਦਾਂ ਮੰਡੀ ‘ਚ ਮਿਲਣਗੇ ਸਸਤੇ ਚੌਲ, ਰੇਟ 29 ਰੁਪਏ ਕਿੱਲੋ

0
628

ਜਲੰਧਰ, 6 ਫਰਵਰੀ| ਕੇਂਦਰ ਸਰਕਾਰ ਮਹਿੰਗਾਈ ਨਾਲ ਜੂਝ ਰਹੀ ਜਨਤਾ ਨੂੰ ਰਾਹਤ ਦੇਣ ਲਈ ਮੰਗਲਵਾਰ ਨੂੰ ਮਕਸੂਦਾਂ ਮੰਡੀ ਵਿਚ ਸਸਤੇ ਚੌਲ ਲਾਂਚ ਕਰੇਗੀ। ਯੋਜਨਾ ਕੇਂਦਰ ਸਰਕਾਰ ਦੇ ਭਾਰਤੀ ਰਾਸ਼ਟਰੀ ਉਪਭੋਗਤਾ ਸਹਿਕਾਰੀ ਸੰਘ (NCCF) ਵਲੋਂ ਕੀਤੀ ਜਾ ਰਹੀ ਹੈ।

ਚੌਲ 29 ਰੁਪਏ ਕਿੱਲੋ ਮਿਲਣਗੇ। ਚੌਲ 3: 30 ਮਕਸੂਦਾਂ ਮੰਡੀ ਵਿਚ ਮਿਲਣਗੇ। ਇਕ ਅਧਾਰ ਕਾਰ਼ਡ ਉਤੇ 10 ਕਿੱਲੋ ਚੌਲ ਹੀ ਦਿੱਤੇ ਜਾਣਗੇ। ਇਹ ਚੌਲ ਮਕਸੂਦਾਂ ਮੰਡੀ ਦੀ 78 ਨੰਬਰ ਦੁਕਾਨ ‘ਚੋਂ ਮਿਲਣਗੇ ਪਹਿਲਾਂ ਵੀ ਇਸੇ ਤਰ੍ਹਾਂ ਚਨਾ ਦਾਲ ਦੀ ਬਿਕਰੀ ਕੀਤੀ ਗਈ ਸੀ।