ਜਲੰਧਰ ਜ਼ਿਮਨੀ ਚੋਣ : ਢੰਨ ਮੁਹੱਲੇ ‘ਚ ਹੰਗਾਮਾ, ਆਪ ਸਮਰਥਕਾਂ ‘ਤੇ ਕਾਂਗਰਸ ਤੇ ਭਾਜਪਾ ਦੇ ਬੂਥ ਭੰਨਣ ਦੇ ਇਲਜ਼ਾਮ

0
545

ਜਲੰਧਰ| ਜਲੰਧਰ ਜ਼ਿਮਨੀ ਚੋਣ ਨੂੰ ਲੈ ਕੇ ਵੋਟਾਂ ਦਾ ਦੌਰ ਜਾਰੀ ਹੈ। ਇਸੇ ਵਿਚਾਲੇ ਜਲੰਧਰ ਦੇ ਢੱਲ ਮੁਹੱਲੇ ਤੋਂ ਲੜਾਈ-ਝਗੜੇ ਦੀਆਂ ਖਬਰਾਂ ਸਾਹਮਣੇ ਆਈਆਂ ਹਨ।

ਢੱਲ ਮੁਹੱਲੇ ਦੇ ਲੋਕਾਂ ਨੇ ਆਪ ਸਮਰਥਕਾਂ ਰਿੰਕੂ ਢੱਲ, ਬੌਬੀ ਢੱਲ ਤੇ ਉਨ੍ਹਾਂ ਦੇ ਸਮਰਥਕਾਂ ਉਤੇ ਉਨ੍ਹਾਂ ਨੂੰ ਧਮਕਾਉਣ ਦੇ ਦੋਸ਼ ਲਗਾਏ ਹਨ। ਮੁਹੱਲੇ ਦੇ ਕੁਝ ਨੌਜਵਾਨਾਂ ਨੇ ਕੈਮਰੇ ਮੂਹਰੇ ਆ ਕੇ ਆਪ ਸਮਰਥਕਾਂ ਉਤੇ ਸ਼ਰੇਆਮ ਧੱਕੇਸ਼ਾਹੀ ਤੇ ਹਮਲਾ ਕਰਨ ਦਾ ਦੋਸ਼ ਲਗਾਇਆ ਹੈ।

ਨੌਜਵਾਨਾਂ ਨੇ ਦੋਸ਼ ਲਗਾਇਆ ਕਿ ਆਮ ਆਦਮੀ ਪਾਰਟੀ ਵਲੋਂ ਵਿਧਾਨ ਸਭਾ ਚੋਣਾਂ ਲੜ ਚੁਕੇ ਦਿਨੇਸ਼ ਢੱਲ ਤੇ ਉਸਦੇ ਸਮਰਥਕ ਤੇਜ਼ਧਾਰ ਹਥਿਆਰਾਂ ਤੇ ਪਿਸਤੌਲ ਲੈ ਕੇ ਆਏ ਤੇ ਉਨ੍ਹਾਂ ਨੇ ਆਉਂਦਿਆਂ ਹੀ ਕਾਂਗਰਸ ਪਾਰਟੀ ਦੇ ਬੂਥ ਉਤੇ ਭੰਨਤੋੜ ਸ਼ੁਰੂ ਕਰ ਦਿੱਤੀ ਤੇ ਉਨ੍ਹਾਂ ਨਾਲ ਵੀ ਹੱਥੋਪਾਈ ਕੀਤੀ।

ਮੁਹੱਲੇ ਦੇ ਲੋਕਾਂ ਨੇ ਕਿਹਾ ਕਿ ਆਪ ਉਂਝ ਤਾਂ ਹਥਿਆਰਾਂ ਤੇ ਗੁੰਡਾਗਰਦੀ ਉਤੇ ਰੋਕ ਲਗਾਉਣ ਦੀ ਗੱਲ ਕਰਦੀ ਹੈ ਪਰ ਇਨ੍ਹਾਂ ਦੇ ਆਪਣੇ ਹੀ ਬੰਦੇ ਹਥਿਆਰ ਲੈ ਕੇ ਸ਼ਰੇਆਮ ਲੋਕਾਂ ਨੂੰ ਡਰਾ ਰਹੇ ਹਨ।