ਜਲੰਧਰ : ਆਟੋ ਖੜ੍ਹਾ ਕਰਨ ਨੂੰ ਲੈ ਕੇ ਗੁਆਂਢੀਆਂ ‘ਚ ਚੱਲੀਆਂ ਇੱਟਾਂ, ਦੋਵੇਂ ਧਿਰਾਂ ਹੋਈਆਂ ਗੰਭੀਰ ਜ਼ਖਮੀ

0
132

ਜਲੰਧਰ, 19 ਜਨਵਰੀ | ਦੇਰ ਰਾਤ ਸ਼ਾਮ ਸ਼ਿਵ ਨਗਰ ਨਾਗਰਾ ਇਲਾਕੇ ਵਿਚ ਆਟੋ ਦੀ ਪਾਰਕਿੰਗ ਨੂੰ ਲੈ ਕੇ 2 ਧਿਰਾਂ ਵਿਚ ਝਗੜਾ ਹੋ ਗਿਆ, ਇਹ ਝਗੜਾ ਇੰਨਾ ਵੱਧ ਗਿਆ ਕਿ ਦੋਵਾਂ ਨੇ ਇਕ-ਦੂਜੇ ’ਤੇ ਪੱਥਰਾਂ ਨਾਲ ਹਮਲਾ ਕਰਨਾ ਸ਼ੁਰੂ ਕਰ ਦਿੱਤਾ। ਇਸ ਝਗੜੇ ਦੀ ਵੀਡੀਓ ਵੀ ਸਾਹਮਣੇ ਆਈ ਹੈ ਅਤੇ ਇਸ ਹਮਲੇ ‘ਚ ਦੋਵੇਂ ਧਿਰਾਂ ਦੇ ਲੋਕ ਜ਼ਖਮੀ ਹੋ ਗਏ ਹਨ। ਦੋਵੇਂ ਧਿਰਾਂ ਗੁਆਂਢੀ ਹਨ ਅਤੇ ਆਹਮੋ-ਸਾਹਮਣੇ ਰਹਿੰਦੇ ਹਨ।

ਲਿੰਕ ‘ਤੇ ਕਲਿੱਕ ਕਰਕੇ ਵੇਖੋ ਵੀਡੀਓ

https://www.facebook.com/punjabibulletin/videos/2892951724178491

ਝਗੜੇ ਸਬੰਧੀ ਜਦੋਂ ਦੋਵਾਂ ਧਿਰਾਂ ਦੇ ਲੋਕਾਂ ਨਾਲ ਗੱਲ ਕੀਤੀ ਤਾਂ ਉਨ੍ਹਾਂ ਨੇ ਇਕ ਦੂਜੇ ‘ਤੇ ਦੋਸ਼ ਲਗਾਉਣੇ ਸ਼ੁਰੂ ਕਰ ਦਿੱਤੇ ਅਤੇ ਕਿਹਾ ਕਿ ਆਟੋ ਦੀ ਪਾਰਕਿੰਗ ਨੂੰ ਲੈ ਕੇ ਝਗੜਾ ਹੋਇਆ ਸੀ। ਜਗਜੀਤ ਨੇ ਦੱਸਿਆ ਕਿ ਮਕਾਨ ਨਾਲ ਲੱਗਦੀ ਖਾਲੀ ਪਈ ਜ਼ਮੀਨ ਦਾ ਪਲਾਟ ਉਨ੍ਹਾਂ ਦਾ ਹੈ। ਬੱਚੇ ਉਥੇ ਖੇਡਣਾ ਚਾਹੁੰਦੇ ਸਨ ਪਰ ਉਨ੍ਹਾਂ ਦੇ ਗੁਆਂਢੀ ਨੇ ਆਪਣਾ ਆਟੋ ਪਲਾਟ ਵਿਚ ਖੜ੍ਹਾ ਕਰ ਦਿੱਤਾ। ਜਦੋਂ ਉਸ ਨੇ ਛੱਤ ‘ਤੇ ਖੜ੍ਹੀ ਗੁਆਂਢਣ ਔਰਤ ਨੂੰ ਆਟੋ ਹਟਾਉਣ ਲਈ ਕਿਹਾ ਤਾਂ ਉਸ ਨੇ ਗਾਲੀ-ਗਲੋਚ ਕਰਨਾ ਸ਼ੁਰੂ ਕਰ ਦਿੱਤਾ ਅਤੇ ਉਸ ‘ਤੇ ਹਮਲਾ ਕਰ ਦਿੱਤਾ। ਜਗਜੀਤ ਨੇ ਕਿਹਾ ਕਿ ਉਸ ‘ਤੇ ਹਮਲਾ ਕੀਤੇ ਜਾਣ ਦੇ ਦੋਸ਼ ਝੂਠੇ ਹਨ ਜਦਕਿ ਪਹਿਲਾ ਹਮਲਾ ਉਸ ਦੇ ਗੁਆਂਢੀ ਨੇ ਕੀਤਾ ਸੀ।

ਦੂਜੀ ਧਿਰ ਦੀ ਔਰਤ ਰੀਮਾ ਨੇ ਦੱਸਿਆ ਕਿ ਜਗਜੀਤ ਸਿੰਘ ਕੋਲ ਪਲਾਟ ਨਹੀਂ ਹੈ ਅਤੇ ਉਸ ਦਾ ਆਟੋ ਵੀ ਖਾਲੀ ਪਲਾਟ ਵਿਚ ਖੜ੍ਹਾ ਨਹੀਂ ਹੋਣ ਦਿੱਤਾ ਜਾ ਰਿਹਾ ਅਤੇ ਉਸ ਨੂੰ ਤੰਗ-ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਰੀਮਾ ਨੇ ਦੱਸਿਆ ਕਿ ਜਦੋਂ ਉਸ ਦੇ ਰਿਸ਼ਤੇਦਾਰ ਉਸ ਨੂੰ ਮਿਲਣ ਆਏ ਤਾਂ ਉਸ ਦੇ ਗੁਆਂਢੀ ਨੇ ਕੁਝ ਲੋਕਾਂ ਨੂੰ ਬੁਲਾ ਕੇ ਉਨ੍ਹਾਂ ‘ਤੇ ਇੱਟਾਂ-ਪੱਥਰਾਂ ਨਾਲ ਹਮਲਾ ਕੀਤਾ। ਰੀਮਾ ਨੇ ਦੱਸਿਆ ਕਿ ਖੁਦ ਨੂੰ ਬਚਾਉਣ ਲਈ ਉਸ ਨੇ ਉਸ ‘ਤੇ ਵੀ ਦੁਬਾਰਾ ਹਮਲਾ ਕਰ ਦਿੱਤਾ।

ਦੋਵਾਂ ਧਿਰਾਂ ਵਿਚਕਾਰ ਹੋਏ ਹਮਲੇ ਦੀ ਸੂਚਨਾ ਮਿਲਦਿਆਂ ਹੀ ਪੁਲਿਸ ਨੇ ਪਹੁੰਚ ਕੇ ਮਾਮਲਾ ਸ਼ਾਂਤ ਕਰਨ ਦੀ ਕੋਸ਼ਿਸ਼ ਕੀਤੀ ਪਰ ਝਗੜਾ ਨਹੀਂ ਰੁਕਿਆ। ਏ.ਐਸ.ਆਈ. ਜਸਵਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਪੁਲਿਸ ਕੰਟਰੋਲ ਰੂਮ ਤੋਂ 2 ਧਿਰਾਂ ਵਿਚਕਾਰ ਲੜਾਈ ਹੋਣ ਦੀ ਸੂਚਨਾ ਮਿਲੀ ਸੀ। ਸ਼ਿਵ ਨਗਰ ਗਲੀ ਨੰਬਰ 4 ‘ਚ ਜਦੋਂ ਅਸੀਂ ਆ ਕੇ ਦੇਖਿਆ ਤਾਂ ਪਲਾਟ ‘ਚ ਆਟੋ ਪਾਰਕ ਕਰਨ ਨੂੰ ਲੈ ਕੇ ਦੋਵੇਂ ਧਿਰਾਂ ਨੇ ਇਕ-ਦੂਜੇ ‘ਤੇ ਹਮਲਾ ਕਰ ਦਿੱਤਾ, ਜਿਸ ਵਿਚ ਇਕ ਔਰਤ ਦੀ ਲੱਤ ‘ਤੇ ਮਾਮੂਲੀ ਸੱਟਾਂ ਲੱਗੀਆਂ ਹਨ, ਇਸ ‘ਤੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

(Note : ਜਲੰਧਰ ਦੀਆਂ ਵੱਡੀਆਂ ਖਬਰਾਂ ਲਈ ਸਾਡੇ Whatsapp ਗਰੁੱਪ https://shorturl.at/iAL49 ਜਾਂ Whatsapp ਚੈਨਲ https://shorturl.at/kFJMV ਨੂੰ ਫਾਲੋ ਕੀਤਾ ਜਾ ਸਕਦਾ ਹੈ। ਵਟਸਐਪ ਗਰੁੱਪ ‘ਚ ਐਡ ਹੋਣ ਤੋਂ ਬਾਅਦ ਤੁਹਾਡਾ ਨੰਬਰ ਬਾਕੀ ਮੈਂਬਰਾਂ ਨੂੰ ਵਿਖਾਈ ਦਿੰਦਾ ਹੈ। ਵਟਸਐਪ ਚੈਨਲ ਦੀ ਖਾਸੀਅਤ ਇਹ ਹੈ ਕਿ ਤੁਹਾਡਾ ਨੰਬਰ ਕਿਸੇ ਨੂੰ ਵਿਖਾਈ ਨਹੀਂ ਦਿੰਦਾ।)