ਜਲੰਧਰ : ਰਵੀ ਜਿਊਲਰਜ਼ ਲੁੱਟ ਮਾਮਲੇ ‘ਚ ਹੋਇਆ ਵੱਡਾ ਖੁਲਾਸਾ; ਘਟਨਾ ਦਾ ਇਹ ਸੱਚ ਆਇਆ ਸਾਹਮਣੇ

0
905

ਜਲੰਧਰ, 19 ਨਵੰਬਰ | ਦਿਲਕੁਸ਼ਾ ਮਾਰਕੀਟ ‘ਚ ਰਵੀ ਜਿਊਲਰਜ਼ ‘ਤੇ ਦਿਨ-ਦਿਹਾੜੇ ਹੋਈ ਲੁੱਟ ਸਿਰਫ ਇਕ ਡਰਾਮਾ ਸੀ। ਇਸ ਦਾ ਮਾਲਕ ਹੀ ਝੂਠੀ ਕਹਾਣੀ ਬਣਾਉਣ ਵਾਲਾ ਨਿਕਲਿਆ। ਇਹ ਮਾਮਲਾ ਸੀਸੀਟੀਵੀ ਫੁਟੇਜ ਵਜੋਂ ਸ਼ੱਕੀ ਹੈ। ਕੈਮਰਿਆਂ ‘ਤੇ ਸ਼ੋਅਰੂਮ ‘ਚ ਕੋਈ ਵੀ ਦਾਖਲ ਹੁੰਦਾ ਨਜ਼ਰ ਨਹੀਂ ਆਇਆ।

ਘਟਨਾ ਤੋਂ ਬਾਅਦ ਪੁਲਿਸ ਕਮਿਸ਼ਨਰ ਕੁਲਦੀਪ ਸਿੰਘ ਚਾਹਲ ਨੇ ਇਸ ਮਾਮਲੇ ਨੂੰ ਟਰੇਸ ਕਰਨ ਲਈ ਵੱਖ-ਵੱਖ ਟੀਮਾਂ ਦਾ ਗਠਨ ਕੀਤਾ ਸੀ। ਐਂਟੀ ਨਾਰਕੋਟਿਕਸ ਸੈੱਲ ਦੇ ਇੰਚਾਰਜ ਅਸ਼ੋਕ ਕੁਮਾਰ ਸ਼ਰਮਾ ਨੇ ਜਦੋਂ ਜਾਂਚ ਸ਼ੁਰੂ ਕੀਤੀ ਤਾਂ ਰਵੀ ਜਿਊਲਰਜ਼ ‘ਤੇ ਲੱਗੇ ਕਈ ਸੀ.ਸੀ.ਟੀ.ਵੀ. ਕੈਮਰਿਆਂ ਦੀ ਫੁਟੇਜ ਦੀ ਜਾਂਚ ਕੀਤੀ। ਸ਼ਿਕਾਇਤਕਰਤਾ ਵੱਲੋਂ ਸ਼ੁੱਕਰਵਾਰ ਦੁਪਹਿਰ 1.30 ਵਜੇ ਦਾ ਸਮਾਂ ਦਿੱਤਾ ਗਿਆ ਸੀ ਪਰ ਸਮਾਂ ਬਦਲਣ ਤੋਂ ਬਾਅਦ ਵੀ ਕੈਮਰੇ ਚੈੱਕ ਕਰਨ ‘ਤੇ ਕੋਈ ਵੀ ਸ਼ੱਕੀ ਵਿਅਕਤੀ ਰਵੀ ਜਿਊਲਰਜ਼ ‘ਚ ਦਾਖਲ ਹੁੰਦਾ ਨਜ਼ਰ ਨਹੀਂ ਆਇਆ। ਦੇਰ ਰਾਤ ਪਤਾ ਲੱਗਾ ਕਿ ਮਾਮਲਾ ਸ਼ੱਕੀ ਸੀ।

ਐਂਟੀ ਨਾਰਕੋਟਿਕਸ ਸੈੱਲ ਨੇ ਸ਼ਨੀਵਾਰ ਸਵੇਰੇ ਹੀ ਸ਼ਿਕਾਇਤਕਰਤਾ ਨੂੰ ਫੋਨ ਕੀਤਾ। ਉਸ ਤੋਂ ਕਾਫੀ ਪੁੱਛ-ਪੜਤਾਲ ਕੀਤੀ ਪਰ ਉਹ ਪੁਲਿਸ ਨੂੰ ਉਲਝਾਉਂਦਾ ਰਿਹਾ ਪਰ ਜ਼ਿਆਦਾ ਦਬਾਅ ਪਾਉਣ ‘ਤੇ ਉਸ ਨੇ ਮੰਨਿਆ ਕਿ ਉਹ ਖੁਦ ਡਿਪਰੈਸ਼ਨ ‘ਚ ਸੀ ਅਤੇ ਗਲਤੀ ਨਾਲ ਪੁਲਿਸ ਕੰਟਰੋਲ ਰੂਮ ‘ਤੇ ਫੋਨ ਕਰ ਦਿੱਤਾ। ਉਸਨੇ ਮੰਨਿਆ ਕਿ ਉਸਦੇ ਸ਼ੋਅਰੂਮ ਵਿਚ ਕੋਈ ਲੁੱਟ ਦੀ ਵਾਰਦਾਤ ਨਹੀਂ ਹੋਈ।

ਪੁਲਿਸ ਨੇ ਸ਼ਿਕਾਇਤਕਰਤਾ ਜੌਹਰੀ ਦੀ ਮਾਨਸਿਕ ਹਾਲਤ ਨੂੰ ਦੇਖਦੇ ਹੋਏ ਉਸ ਨੂੰ ਚਿਤਾਵਨੀ ਦੇ ਕੇ ਛੱਡ ਦਿੱਤਾ। ਦੱਸਿਆ ਜਾ ਰਿਹਾ ਹੈ ਕਿ ਜੌਹਰੀ ਨੇ ਆਪਣੇ ਕੋਲ ਸੋਨੇ ਦੀਆਂ 5 ਚੇਨੀਆਂ ਰੱਖੀਆਂ ਹੋਈਆਂ ਸਨ, ਜਿਨ੍ਹਾਂ ਨੂੰ ਲੁਟੇਰੇ ਚੋਰੀ ਕਰਕੇ ਲੈ ਗਏ ਸਨ। ਪੁਲਿਸ ਕਮਿਸ਼ਨਰ ਕੁਲਦੀਪ ਸਿੰਘ ਚਾਹਲ ਨੇ ਕਿਹਾ ਕਿ ਭੀੜ-ਭੜੱਕੇ ਵਾਲੇ ਇਲਾਕੇ ਵਿਚ ਅਜਿਹੀ ਵੱਡੀ ਘਟਨਾ ਵਾਪਰਣਾ ਸੰਭਵ ਨਹੀਂ ਸੀ ਕਿਉਂਕਿ ਨੇੜੇ ਹੀ ਪੁਲਿਸ ਚੌਕੀਆਂ ਹਨ, ਜਦਕਿ ਜੌਹਰੀ ਨੇ ਇਹ ਵੀ ਕਿਹਾ ਕਿ ਲੁਟੇਰੇ ਬਿਨਾਂ ਮਾਸਕ ਤੋਂ ਸਨ।

ਉਨ੍ਹਾਂ ਕਿਹਾ ਕਿ ਇਸ ਝੂਠੀ ਅਫਵਾਹ ਕਾਰਨ ਲੋਕ ਦਹਿਸ਼ਤ ਵਿਚ ਸਨ ਪਰ ਉਨ੍ਹਾਂ ਦੀਆਂ ਟੀਮਾਂ ਨੇ ਜਲਦੀ ਹੀ ਮਾਮਲੇ ਦੀ ਸੱਚਾਈ ਸਾਹਮਣੇ ਲਿਆਂਦੀ। ਸੀ.ਪੀ. ਚਾਹਲ ਨੇ ਇਸ ਗੱਲ ਦੀ ਵੀ ਪੁਸ਼ਟੀ ਕੀਤੀ ਹੈ ਕਿ ਪੁਲਿਸ ਨੂੰ ਗਲਤ ਸੂਚਨਾ ਦੇਣ ਵਾਲੇ ਜੌਹਰੀ ਨੇ ਖੁਦ ਸ਼ੋਅਰੂਮ ਦੇ ਸੀ.ਸੀ.ਟੀ.ਵੀ. ਕੈਮਰਿਆਂ ਨਾਲ ਛੇੜਛਾੜ ਕੀਤੀ। ਦੱਸ ਦਈਏ ਕਿ ਸ਼ੁੱਕਰਵਾਰ ਦੁਪਹਿਰ ਕਰੀਬ 1.30 ਵਜੇ ਰਵੀ ਜਿਊਲਰਜ਼ ‘ਚ ਬੰਦੂਕ ਦੀ ਨੋਕ ‘ਤੇ ਲੁੱਟ ਦੀ ਸੂਚਨਾ ਮਿਲਣ ‘ਤੇ ਪੁਲਿਸ ਪ੍ਰਸ਼ਾਸਨ ਹੈਰਾਨ ਰਹਿ ਗਿਆ। ਪੁਲਿਸ ਅਧਿਕਾਰੀ ਤੁਰੰਤ ਮੌਕੇ ‘ਤੇ ਪਹੁੰਚ ਗਏ।

ਪੁਲਿਸ ਕਮਿਸ਼ਨਰ ਕੁਲਦੀਪ ਚਹਿਲ ਨੇ ਕਿਹਾ ਕਿ ਸ਼ਹਿਰ ਦੇ ਸਾਰੇ ਜੌਹਰੀ ਆਪਣੇ ਸ਼ੋਅਰੂਮਾਂ ਵਿਚ ਸੁਰੱਖਿਆ ਗਾਰਡ ਜ਼ਰੂਰ ਰੱਖਣ। ਇਸ ਤੋਂ ਇਲਾਵਾ ਸ਼ੋਅਰੂਮ ਦੇ ਅੰਦਰ ਅਤੇ ਬਾਹਰ ਸੀ.ਸੀ.ਟੀ.ਵੀ. ਕੈਮਰੇ ਲਗਾਉਣ ਦੇ ਨਿਰਦੇਸ਼ ਦਿੱਤੇ।