ਜਲੰਧਰ : DAV ਕਾਲਜ ਨੇੜੇ ਹੋਇਆ ਹਾਦਸਾ, ਕਾਰ ਚਾਲਕ ਨੇ 2 ਰੇਹੜੀ ਵਾਲਿਆਂ ਨੂੰ ਟੱਕਰ ਮਾਰ ਕੀਤਾ ਗੰਭੀਰ ਜ਼ਖਮੀ

0
1141

ਜਲੰਧਰ (ਕਮਲ) | ਜਲੰਧਰ ਦੇ ਡੀਏਵੀ ਕਾਲਜ ਨੇੜੇ ਉਸ ਵੇਲੇ ਵੱਡਾ ਹਾਦਸਾ ਹੋ ਗਿਆ, ਜਦੋਂ ਮਕਸੂਦਾਂ ਸਬਜ਼ੀ ਮੰਡੀ ਤੋਂ ਰੋਜ਼ਾਨਾ ਦੀ ਤਰ੍ਹਾਂ ਰੇਹੜੀ-ਫੜ੍ਹੀ ਵਾਲੇ ਇਕੱਠੇ ਹੋ ਕੇ ਜਾ ਰਹੇ ਸਨ ਤਾਂ ਉਨ੍ਹਾਂ ‘ਚੋਂ ਸਬਜ਼ੀ ਤੇ ਆਂਡਿਆਂ ਦੀ ਇਕ ਰੇਹੜੀ ਵਾਲਾ ਕੁਝ ਅੱਗੇ ਚਲਾ ਗਿਆ ਤੇ ਪਿੱਛੋਂ ਤੇਜ਼ ਰਫਤਾਰ ਕਾਰ ਨੇ ਉਸ ਨੂੰ ਜ਼ਬਰਦਸਤ ਟੱਕਰ ਮਾਰ ਦਿੱਤੀ, ਜਿਸ ‘ਤੇ ਆਂਡਿਆਂ ਦੀ ਰੇਹੜੀ ਵਾਲਾ ਤੇ ਮਸਾਲਿਆਂ ਦੀ ਰੇਹੜੀ ਵਾਲਾ ਪ੍ਰਵਾਸੀ ਮਜ਼ਦੂਰ ਗੰਭੀਰ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ।

ਹਾਦਸੇ ਦੀ ਜਾਣਕਾਰੀ ਥਾਣਾ-1 ਦੀ ਪੁਲਸ ਨੂੰ ਦਿੱਤੀ ਗਈ। ਏਐੱਸਆਈ ਕੁਲਵਿੰਦਰ ਸਿੰਘ ਨੇ ਕਿਹਾ ਕਿ ਜਿਸ ਗੱਡੀ ਨੇ ਟੱਕਰ ਮਾਰੀ ਸੀ, ਉਸ ਦੇ ਚਾਲਕ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਅਤੇ ਨੋਵਾ ਗੱਡੀ ਨੰ. PB08BD4141 ਨੂੰ ਵੀ ਜ਼ਬਤ ਕਰ ਲਿਆ ਗਿਆ ਹੈ, ਅਗਲੀ ਕਾਰਵਾਈ ਬਿਆਨਾਂ ਦੇ ਆਧਾਰ ‘ਤੇ ਕੀਤੀ ਜਾਵੇਗੀ।