ਧੁੰਦ ਕਰਕੇ ਜਲੰਧਰ-ਪਠਾਨਕੋਟ ਹਾਈਵੇ ‘ਤੇ 25 ਤੋਂ 30 ਗੱਡੀਆਂ ਦੀ ਟੱਕਰ, ਇੱਕ ਦੀ ਮੌਤ

    0
    417

    ਜਲੰਧਰ. ਜਲੰਧਰ ‘ਚ ਜਲੰਧਰ-ਪਠਾਨਕੋਟ ਹਾਈਵੇ ਤੇ ਪੈਂਦੇ ਪਿੰਡ ਕਾਹਨਪੁਰ ਨਜ਼ਦੀਕ ਤੜਕਸਾਰ ਧੁੰਦ ਕਰਕੇ ਕਈ ਵਾਹਨ ਆਪਸ ‘ਚ ਟਕਰਾ ਗਏ। ਹਾਦਸੇ ਵਿੱਚ ਇੱਕ ਟਿੱਪਰ ਚਾਲਕ ਦੀ ਮੌਤ ਹੋ ਗਈ। ਜਿਸਦੀ ਪਛਾਣ ਜਸਵੀਰ ਸਿੰਘ ਵਾਸੀ ਹੋਸ਼ਿਆਰਪੁਰ ਵਜੋਂ ਹੋਈ ਹੈ। ਜਦਕਿ ਕਈ ਵਿਅਕਤੀ ਜ਼ਖ਼ਮੀ ਹੋ ਗਏ। ਦੱਸਿਆ ਜਾ ਰਿਹਾ ਹੈ ਕਿ ਤੜਕਸਾਰ ਧੁੰਦ ਕਰਕੇ ਇਕ ਟਿੱਪਰ ਅੱਗੇ ਜਾ ਰਹੇ ਵਾਹਨ ਨਾਲ ਟਕਰਾਉਣ ਕਰਕੇ ਸੜਕ ਤੇ ਪਲਟ ਗਿਆ। ਜਿਸ ਉਪਰਾਂਤ ਪਿੱਛੋਂ ਆ ਰਹੇ ਕਈ ਵਾਹਨ ਉਸਦੇ ਨਾਲ ਟਕਰਾਉਂਦੇ ਗਏ।

    ਪੁਲਿਸ ਵੱਲੋਂ ਮੌਕੇ ਤੇ ਪੁੱਜ ਕੇ ਕਾਰਵਾਈ ਆਰੰਭ ਕਰ ਦਿੱਤੀ ਗਈ ਹੈ। ਇਸ ਹਾਦਸੇ ਵਿਚ 25 ਤੋਂ 30 ਵਾਹਨ ਆਪਸ ´ਚ ਟਕਰਾਉਣ ਦੀ ਸੂਚਨਾ ਹੈ। ਜਿਸ ਦੌਰਾਨ ਜਲੰਧਰ-ਪਠਾਨਕੋਟ ਮਾਰਗ ਤੇ ਲੰਬਾ ਜਾਮ ਲੱਗ ਗਿਆ। ਪੁਲਿਸ ਵੱਲੋਂ ਟ੍ਰੈਫਿਕ ਨੂੰ ਸੁਚਾਰੂ ਕਿੱਤਾ ਜਾ ਰਿਹਾ ਹੈ।

    Note : ਵਟਸਐਪ ‘ਤੇ ਖਬਰਾਂ ਦੇ ਅਪਡੇਟਸ ਮੰਗਵਾਉਣ ਲਈ 97687-90001 ਨੂੰ ਅਪਣੇ ਮੋਬਾਇਲ ‘ਚ ਸੇਵ ਕਰਕੇ news updates ਮੈਸੇਜ ਕਰੋ।