ਜਲੰਧਰ : ਬਸਤੀ ਸ਼ੇਖ ‘ਚ ਗਲੀ ‘ਚੋਂ ਕੁੱਤੇ ਨੂੰ ਭਜਾਉਣ ‘ਤੇ ਨੌਜਵਾਨ ਨੂੰ ਬੁਰੀ ਤਰ੍ਹਾਂ ਕੁੱਟਿਆ

0
747

ਜਲੰਧਰ | ਬਸਤੀ ਸ਼ੇਖ ‘ਚ ਗਲੀ ‘ਚੋਂ ਜਦੋਂ ਰਾਤ ਨੂੰ ਇਕ ਨੌਜਵਾਨ ਕੁੱਤੇ ਨੂੰ ਭਜਾ ਰਿਹਾ ਸੀ ਤਾਂ ਗੁਆਂਢੀਆਂ ਨੇ ਉਸ ਦੀ ਕੁੱਟਮਾਰ ਕਰ ਦਿੱਤੀ।

ਪੀੜਤ ਵਿਸ਼ਾਲ ਦਾ ਕਹਿਣਾ ਹੈ ਕਿ ਜਦੋਂ ਉਹ ਆਪਣੇ ਸਾਥੀ ਨੂੰ ਉਸ ਦੇ ਘਰ ਛੱਡਣ ਗਿਆ ਤਾਂ ਉਦੋਂ ਗਲੀ ਵਿੱਚ ਕੁੱਤਾ ਖੜ੍ਹਾ ਸੀ, ਉਹ ਉਸ ਨੂੰ ਉਥੋਂ ਭਜਾਉਣ ਲੱਗਾ ਤਾਂ ਇੰਨੇ ‘ਚ ਗੁਆਂਢੀ ਰਵਿੰਦਰ ਲੂਥਰਾ ਨੇ ਆ ਕੇ ਉਸ ਨਾਲ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ ਤੇ ਉਸ ਨੂੰ ਘਸੀਟਿਆ।

ਪੀੜਤ ਦਾ ਕਹਿਣਾ ਹੈ ਕਿ ਰਵਿੰਦਰ ਲੂਥਰਾ ਤੇ ਉਸ ਦੇ ਕਈ ਸਾਥੀਆਂ ਨੇ ਉਸ ਨੂੰ ਕੁੱਟਿਆ। ਉਨ੍ਹਾਂ ਦੇ ਇਕ ਬੰਦੇ ਦਾ ਉਨ੍ਹਾਂ ਦੇ ਕੋਲ ਫੋਨ ਵੀ ਡਿੱਗ ਪਿਆ, ਜਿਸ ‘ਤੇ ਉਨ੍ਹਾਂ ਵੱਲੋਂ ਪੁਲਿਸ ਨੂੰ ਇਸ ਸਬੰਧੀ ਸੂਚਨਾ ਵੀ ਦਿੱਤੀ ਗਈ।

ਮੌਕੇ ‘ਤੇ ਪੁੱਜੀ ਪੁਲਿਸ ਦਾ ਕਹਿਣਾ ਹੈ ਕਿ ਦੋਵਾਂ ਧਿਰਾਂ ਦੇ ਬਿਆਨ ਦਰਜ ਕਰ ਲਏ ਗਏ ਹਨ। ਸੀਨੀਅਰ ਅਫ਼ਸਰਾਂ ਦੇ ਧਿਆਨ ਵਿੱਚ ਮਾਮਲੇ ਨੂੰ ਲਿਜਾਂਦਾ ਜਾਵੇਗਾ, ਜੋ ਵੀ ਬਣਦੀ ਕਾਰਵਾਈ ਹੋਵੇਗੀ, ਕੀਤੀ ਜਾਵੇਗੀ।

ਖਬਰਾਂ ਦੇ ਅਪਡੇਟ ਸਿੱਧਾ ਤੁਹਾਡੇ ਮੋਬਾਇਲ ‘ਤੇ

  • ਪੂਰੇ ਪੰਜਾਬ ਦੀਆਂ ਖਬਰਾਂ ਲਈ ਟੈਲੀਗ੍ਰਾਮ ਐਪ ਉਤੇ Punjabi Bulletin ਚੈਨਲ ਨਾਲ ਜੁੜੋ https://t.me/punjabibulletin
  • ਪੰਜਾਬੀ ਬੁਲੇਟਿਨ ਦੇ ਵਟਸਐਪ ਗਰੁੱਪ ਨਾਲ ਜੁੜੋ 
  • ਜਲੰਧਰ ਦੀਆਂ ਖਬਰਾਂ ਮੰਗਵਾਉਣ ਲਈ ਟੈਲੀਗ੍ਰਾਮ ਐਪ ਉਤੇ Jalandhar Bulletin ਚੈਨਲ ਨਾਲ ਜੁੜੋ https://t.me/Jalandharbulletin
  • ਜਲੰਧਰ ਬੁਲੇਟਿਨ ਦੇ ਵਟਸਐਪ ਗਰੁੱਪ ਨਾਲ ਜੁੜੋ