ਜਲੰਧਰ : ਬੰਦ ਸੋਢਲ ਫਾਟਕ ਦੇ ਥੱਲਿਓ ਲੰਘਦੇ ਨੌਜਵਾਨ ਦੀ ਟ੍ਰੇਨ ਦੀ ਚਪੇਟ ਵਿੱਚ ਆਉਣ ਨਾਲ ਮੌਤ, ਕੰਨਾਂ ਵਿੱਚ ਹੈੱਡਫੋਨ ਕਰਕੇ ਨਹੀਂ ਸੁਣੀ ਆਵਾਜ਼

0
1886

ਜਲੰਧਰ | ਦੇ ਸੋਢਲ ਫਾਟਕ ਦੇ ਕੋਲ ਅੱਜ ਸਵੇਰੇ ਇਕ ਯੁਵਕ ਫਾਟਕ ਬੰਦ ਹੋਣ ਦੇ ਬਾਵਜੂਦ ਵੀ ਰੇਲਵੇ ਕਰਾਸਿੰਗ ਪਾਰ ਕਰ ਰਿਹਾ ਸੀ ਆਪਣੀ ਬਾਈਕ ਤੇ ਸਵਾਰ ਹੋ ਕੇ ਜਦੋਂ ਉਸ ਨੇ ਫਾਟਕ ਦੇ ਥੱਲਿਓਂ ਆਪਣਾ ਮੋਟਰਸਾਈਕਲ ਕੱਢਣ ਦੀ ਕੋਸ਼ਿਸ਼ ਕੀਤੀ ਤੇ ਪਿੱਛੋਂ ਉਸ ਨੂੰ ਕੁਝ ਲੋਕਾਂ ਨੇ ਆਵਾਜ਼ ਮਾਰੀ ਕਿ ਟਰੇਨ ਆ ਰਹੀ ਹੈ।

ਵੇਖੋ ਵੀਡੀਓ

ਉਸ ਨੇ ਕਿਸੇ ਦੀ ਇੱਕ ਨਾ ਸੁਣੀ ਉੱਥੇ ਮੌਜੂਦ ਫਾਟਕ ਬੰਦ ਕਰਨ ਵਾਲੇ ਗਾਰਡ ਦਾ ਕਹਿਣਾ ਹੈ ਕਿ ਉਸ ਨੂੰ ਕਈ ਲੋਕ ਆਵਾਜ਼ ਲਗਾ ਰਹੇ ਸੀ ਕਿ ਟਰੇਨ ਆ ਰਹੀ ਹੈ ਪਰ ਸ਼ਾਇਦ ਉਸ ਦੇ ਕੰਨਾਂ ਵਿਚ ਹੈੱਡਫੋਨ ਹੋਣ ਦੇ ਕਾਰਨ ਉਸ ਨੂੰ ਨਾ ਤੇ ਟਰੇਨ ਦੀ ਆਵਾਜ਼ ਸੁਣੀ ਅਤੇ ਨਾ ਹੀ ਲੋਕਾਂ ਦੀ।

ਜਿਸ ਕਾਰਨ ਉਹ ਟਰੇਨ ਦੀ ਲਪੇਟ ਵਿਚ ਆ ਗਿਆ ਅਤੇ ਉਸ ਦੀ ਮੌਕੇ ਤੇ ਹੀ ਮੌਤ ਹੋ ਗਈ ਮ੍ਰਿਤਕ ਜਲੰਧਰ ਦਾ ਹੀ ਰਹਿਣ ਵਾਲਾ ਹੈ ਮੌਕੇ ਤੇ ਪੁੱਜੀ ਜੀਆਰਪੀ ਥਾਣੇ ਦੀ ਪੁਲਿਸ ਮਾਮਲੇ ਦੀ ਜਾਂਚ ਪੜਤਾਲ ਵਿੱਚ ਲੱਗੀ ਹੋਈ ਹੈ ਅਤੇ ਅੱਗੇ ਦੀ ਕਾਰਵਾਈ ਕੀਤੀ ਜਾ ਰਹੀ ਹੈ।

(ਜਲੰਧਰ ਦੀਆਂ ਖਬਰਾਂ ਦੇ ਅਪਡੇਟ ਲਈ ਸਾਡੇ ਵਟਸਐਪ ਗਰੁੱਪ ਨਾਲ ਜੁੜੋ ਟੈਲੀਗ੍ਰਾਮ ਐਪ ‘ਤੇ ਵੀ ਜਲੰਧਰ ਬੁਲੇਟਿਨ ਚੈਨਲ ਨਾਲ https://t.me/Jalandharbulletin ਜੁੜਿਆ ਜਾ ਸਕਦਾ ਹੈ।