ਜਲੰਧਰ : ਪੈਦਲ ਜਾ ਰਹੇ ਨੌਜਵਾਨ ਨੂੰ ਇੱਟਾਂ ਨਾਲ ਭਰੀ ਟਰਾਲੀ ਨੇ ਕੁਚਲਿਆ, ਮੌਕੇ ‘ਤੇ ਮੌਤ

0
974

ਜਲੰਧਰ | ਭਾਰਗੋ ਕੈਂਪ ਇਲਾਕੇ ਦੇ ਵਡਾਲਾ ਚੌਕ ਨੇੜੇ ਟਰੈਕਟਰ-ਟਰਾਲੀ ਦੀ ਲਪੇਟ ‘ਚ ਆਉਣ ਨਾਲ ਇਕ ਨੌਜਵਾਨ ਦੀ ਮੌਕੇ ‘ਤੇ ਮੌਤ ਹੋ ਗਈ। ਪੁਲਿਸ ਨੇ ਟਰੈਕਟਰ-ਟਰਾਲੀ ਜ਼ਬਤ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਟਰੈਕਟਰ-ਟਰਾਲੀ ਬਿਲਡਿੰਗ ਮਟੀਰੀਅਲ ਸਟੋਰ ਦੀ ਦੱਸੀ ਜਾ ਰਹੀ ਹੈ।

ਮੌਕੇ ‘ਤੇ ਪਹੁੰਚੇ ਥਾਣਾ ਭਾਰਗੋ ਕੈਂਪ ਦੇ ਇੰਚਾਰਜ ਗੁਰਦੇਵ ਸਿੰਘ ਨੇ ਟਰਾਲੀ ਚਾਲਕ ਨੂੰ ਹਿਰਾਸਤ ‘ਚ ਲੈ ਲਿਆ ਹੈ। ਮ੍ਰਿਤਕ ਦੀ ਪਛਾਣ ਬਲਜਿੰਦਰ ਕੁਮਾਰ (35) ਵਜੋਂ ਹੋਈ ਹੈ, ਜੋ ਖਾਂਬਰਾ ਚਰਚ ਤੋਂ ਵਾਪਸ ਆ ਰਿਹਾ ਸੀ। ਇਸ ਦੌਰਾਨ ਇੱਟਾਂ ਨਾਲ ਭਰੀ ਟਰਾਲੀ ਨੇ ਪੈਦਲ ਜਾ ਰਹੇ ਬਲਜਿੰਦਰ ਨੂੰ ਕੁਚਲ ਦਿੱਤਾ।

(ਨੋਟ– ਜਲੰਧਰ ਦੀਆਂ ਖਬਰਾਂ ਦੇ ਅਪਡੇਟ ਲਈ ਸਾਡੇ ਵਟਸਐਪ ਗਰੁੱਪ ਨਾਲ ਜੁੜੋਟੈਲੀਗ੍ਰਾਮ ਐਪ ‘ਤੇ ਵੀ ਜਲੰਧਰ ਬੁਲੇਟਿਨ ਚੈਨਲ ਨਾਲ https://t.me/Jalandharbulletin ਜੁੜਿਆ ਜਾ ਸਕਦਾ ਹੈ।