ਜਲੰਧਰ : ਸਿੱਕਾ ਪਿਘਲਾਉਣ ਵਾਲੀ ਫੈਕਟਰੀ ‘ਚ ਭਿਆਨਕ ਅੱਗ, ਫਾਇਰ ਬ੍ਰਿਗੇਡ ਦੀਆਂ 6 ਗੱਡੀਆਂ ਨੇ ਪਾਇਆ ਅੱਗ ‘ਤੇ ਕਾਬੂ

0
258

ਜਲੰਧਰ। ਜਲੰਧਰ ਦੇ ਸੋਢਲ ਇੰਡਸਟਰੀਅਲ ਏਰੀਆ ਵਿਚ ਦੇਰ ਰਾਤ ਇਕ ਫੈਕਟਰੀ ਵਿਚ ਅੱਗ ਲੱਗ ਗਈ। ਇਸ ਅੱਗ ਉਤੇ ਕਾਬੂ ਪਾਉਣ ਲਈ ਫਾਇਰ ਬ੍ਰਿਗੇਡ ਦੀਆਂ 6 ਗੱਡੀਆਂ ਲੱਗੀਆਂ। ਫੈਕਟਰੀ ਵਿਚ ਸਿੱਕਾ ਪਿਘਲਾਉਣ ਦਾ ਕੰਮ ਹੁੰਦਾ ਹੈ। ਇਸੇ ਲਈ ਰੱਖੇ ਜ਼ਲਨਸ਼ੀਲ ਪਦਾਰਥ ਨੂੰ ਲੱਗੀ ਅੱਗ ਨੇ ਭਿਆਨਕ ਰੂਪ ਧਾਰਨ ਕਰ ਲਿਆ। ਇਹ ਹਾਦਸਾ ਸੋਢਲ ਵਿਚ ਕਾਲੀ ਮਾਤਾ ਮੰਦਿਰ ਦੇ ਬੈਕਸਾਈਡ ਪੈਂਦੇ ਗਲੋਬਲ ਨਗਰ ਸਥਿਤ ਰਾਜਦੇਵ ਇੰਡਸਟਰੀ ਵਿਚ ਹੋਇਆ।

ਮੌਕੇ ਉਤੇ ਮੌਜੂਦ ਫਾਇਰ ਬ੍ਰਿਗੇਡ ਮੁਲਾਜ਼ਮਾਂ ਨੇ ਦੱਸਿਆ ਕਿ ਅੱਗ ਸਿੱਕਾ ਪਿਘਲਾਉਣ ਲਈ ਉਥੇ ਰੱਖੀਆਂ ਲੱਕੜੀਆਂ ਤੇ ਕੁਝ ਹੋਰ ਜਲਨਸ਼ੀਲ ਪਦਾਰਥ ਤੋਂ ਅੱਗ ਦੀਆਂ ਲਿਪਟਾਂ ਨਿਕਲਦੀਆਂ ਦੇਖੀਆਂ ਪਹਿਲਾਂ ਆਪਣੇ ਹੀ ਪੱਧਰ ਉਤੇ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ ਗਈ।