ਜਲੰਧਰ | ਇਥੋਂ ਇਕ ਬੱਚੇ ਦੇ ਲਾਪਤਾ ਹੋਣ ਦੀ ਖਬਰ ਸਾਹਮਣੇ ਆਈ ਹੈ। ਥਾਣਾ ਮਕਸੂਦਾਂ ਅਧੀਨ ਆਉਂਦੇ ਪਿੰਡ ਬੁਲੰਦਪੁਰ ਤੋਂ ਭੇਤਭਰੇ ਹਾਲਾਤ ‘ਚ 10 ਸਾਲ ਦਾ ਬੱਚਾ ਲਾਪਤਾ ਹੋ ਗਿਆ। ਬੱਚੇ ਦੇ ਮਾਪਿਆਂ ਨੇ ਦੱਸਿਆ ਕਿ ਬੀਤੀ ਸ਼ਾਮ ਬੱਚਾ ਘਰੋਂ ਬਾਹਰ ਗਿਆ ਪਰ ਮੁੜ ਵਾਪਸ ਨਹੀਂ ਆਇਆ।
ਪਹਿਲਾਂ ਉਹ ਖੁਦ ਆਪਣੇ ਤੌਰ ‘ਤੇ ਬੱਚੇ ਨੂੰ ਲੱਭਦੇ ਰਹੇ ਪਰ ਬੱਚਾ ਨਾ ਮਿਲਣ ‘ਤੇ ਉਨ੍ਹਾਂ ਵੱਲੋਂ ਦੇਰ ਰਾਤ ਪੁਲਿਸ ਨੂੰ ਸੂਚਿਤ ਕੀਤਾ ਗਿਆ। ਮੌਕੇ ‘ਤੇ ਪੁਲਿਸ ਪਾਰਟੀ ਸਮੇਤ ਪੁੱਜੇ ਥਾਣਾ ਮਕਸੂਦਾਂ ਦੇ ਮੁਖੀ ਸਿਕੰਦਰ ਸਿੰਘ ਨੇ ਕਿਹਾ ਕਿ ਇਲਾਕੇ ਦੇ ਨੇੜੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਖੰਗਾਲੀ ਜਾ ਰਹੀ ਹੈ। ਸੀਸੀਟੀਵੀ ਕੈਮਰਿਆਂ ਦੀ ਫੁਟੇਜ ਵਿਚ ਬੱਚਾ ਘਰੋਂ ਬਾਹਰ ਜਾਂਦਾ ਦਿਖਾਈ ਦੇ ਰਿਹਾ ਹੈ। ਬਾਕੀ ਜਾਂਚ ਕੀਤੀ ਜਾ ਰਹੀ ਹੈ।