ਜਲੰਧਰ : 9ਵੀਂ ਜਮਾਤ ਦੇ ਵਿਦਿਆਰਥੀ ਦੀ ਐਕਸੀਡੈਂਟ ‘ਚ ਮੌ.ਤ, ਪੇਪਰ ਦੇਣ ਜਾਂਦਿਆਂ ਬਾਈਕ ਨਾਲ ਵਾਪਰਿਆ ਹਾਦਸਾ

0
261

ਜਲੰਧਰ/ਫਿਲੌਰ, 12 ਦਸੰਬਰ | ਇਥੋਂ ਇਕ ਮੰਦਭਾਗੀ ਖਬਰ ਸਾਹਮਣੇ ਆਈ ਹੈ। ਫਿਲੌਰ ’ਚ ਸੜਕ ਹਾਦਸੇ ਦੌਰਾਨ 9ਵੀਂ ਜਮਾਤ ਦੇ ਵਿਦਿਆਰਥੀ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਰਾਜਨ ਵਾਸੀ ਨਕੋਦਰ ਵਜੋਂ ਹੋਈ ਹੈ। ਫਿਲੌਰ ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ਲਾਸ਼ ਨੂੰ ਸਿਵਲ ਹਸਪਤਾਲ ਪਹੁੰਚਾਇਆ।

ਜਾਣਕਾਰੀ ਮੁਤਾਬਕ ਰਾਜਨ ਆਪਣੇ 2 ਦੋਸਤਾਂ ਨਾਲ ਫਿਲੌਰ ਦੇ ਸਕੂਲ ’ਚ ਪੇਪਰ ਦੇਣ ਜਾ ਰਿਹਾ ਸੀ। ਉਹ ਬਾਈਕ ਚਲਾ ਰਿਹਾ ਸੀ ਤੇ ਬਾਕੀ 2 ਦੋਸਤ ਪਿੱਛੇ ਬੈਠੇ ਸਨ। ਰਾਜਨ ਦੀਆਂ ਅੱਖਾਂ ’ਚ ਕੁਝ ਪੈ ਗਿਆ, ਜਿਸ ਕਾਰਨ ਬਾਈਕ ਬੇਕਾਬੂ ਹੋ ਕੇ ਕੱਚੀ ਸੜਕ ’ਤੇ ਜਾ ਡਿੱਗੀ। ਉਥੇ ਤਿੰਨੋਂ ਬਾਈਕ ਡਿੱਗ ਪਈਆਂ ਪਰ ਰਾਜਨ ਦੇ ਸਿਰ ’ਤੇ ਗੰਭੀਰ ਸੱਟਾਂ ਲੱਗੀਆਂ।

ਉਥੋਂ ਲੰਘ ਰਹੇ ਰਾਹਗੀਰਾਂ ਨੇ ਉਸ ਨੂੰ ਸਾਥੀਆਂ ਸਮੇਤ ਹਸਪਤਾਲ ਪਹੁੰਚਾਇਆ। ਉਥੋਂ ਉਸ ਨੂੰ ਜਲੰਧਰ ਦੇ ਸਿਵਲ ਹਸਪਤਾਲ ਰੈਫਰ ਕਰ ਦਿੱਤਾ ਪਰ ਰਾਜਨ ਦੀ ਰਸਤੇ ’ਚ ਹੀ ਮੌਤ ਹੋ ਗਈ। ਰਾਹਗੀਰਾਂ ਨੇ ਦੱਸਿਆ ਕਿ ਬਾਈਕ ਦੀ ਸਪੀਡ ਬਹੁਤ ਜ਼ਿਆਦਾ ਸੀ ਤੇ ਕਿਸੇ ਨੇ ਹੈਲਮੇਟ ਵੀ ਨਹੀਂ ਪਾਇਆ ਹੋਇਆ ਸੀ। ਦੂਜੇ ਪਾਸੇ ਰਾਜਨ ਦੀ ਮੌਤ ਕਾਰਨ ਇਲਾਕੇ ’ਚ ਸੋਗ ਦੀ ਲਹਿਰ ਫੈਲ ਗਈ। ਪਰਿਵਾਰ ਵਾਲਿਆਂ ਦਾ ਰੋ-ਰੋ ਕੇ ਬੁਰਾ ਹਾਲ ਹੈ।