ਜਲੰਧਰ : ਚੀਤੇ ਦੇ ਬੱਚੇ ਨੂੰ 95 ਲੱਖ ‘ਚ ਵੇਚਣ ਦੀ ਤਿਆਰੀ ਕਰਦੇ 2 ਜਣੇ ਗ੍ਰਿਫਤਾਰ

0
565

ਜਲੰਧਰ | ਕਰਤਾਰਪੁਰ ਪੁਲਿਸ ਅਤੇ ਜੰਗਲਾਤ ਵਿਭਾਗ ਨੇ ਮਿਲ ਕੇ ਪਸ਼ੂ ਤਸਕਰੀ ਕਰਨ ਵਾਲੇ ਵੱਡੇ ਗਿਰੋਹ ਦਾ ਪਰਦਾਫਾਸ਼ ਕੀਤਾ ਹੈ। ਬੰਗਾਲ ਟਾਈਗਰ ਦੇ ਬੱਚੇ ਨੂੰ 95 ਲੱਖ ਰੁਪਏ ਵਿਚ ਵੇਚਣ ਦਾ ਸੌਦਾ ਕਰਨ ਵਾਲੇ ਗਿਰੋਹ ਦੇ 3 ਮੈਂਬਰਾਂ ਖ਼ਿਲਾਫ਼ ਕੇਸ ਦਰਜ ਕਰਕੇ 2 ਨੂੰ ਹਿਰਾਸਤ ਵਿਚ ਲਿਆ ਗਿਆ ਹੈ।

ਮੁਲਜ਼ਮਾਂ ਦੀ ਪਛਾਣ ਮਨੀਸ਼ ਕੁਮਾਰ ਵਾਸੀ ਪਿੰਡ ਨਗਲਾ ਅਤੇ ਅਨਮੋਲ ਕੁਮਾਰ ਵਾਸੀ ਤੇਜ ਮੋਹਨ ਨਗਰ ਵਜੋਂ ਹੋਈ ਹੈ। ਮਾਮਲੇ ‘ਚ ਨਾਮਜ਼ਦ ਤੀਜਾ ਦੋਸ਼ੀ ਦੀਪਾਂਸ਼ੂ ਅਰੋੜਾ ਵਾਸੀ ਨਿਊ ਦਿਓਲ ਨਗਰ ਅਜੇ ਫਰਾਰ ਹੈ। ਐਸਪੀ ਸਰਬਜੀਤ ਸਿੰਘ ਰਾਏ ਨੇ ਦੱਸਿਆ ਕਿ ਵਣ ਰੇਂਜ ਅਧਿਕਾਰੀ ਜਸਵੰਤ ਸਿੰਘ ਨੇ ਸ਼ਿਕਾਇਤ ਦਰਜ ਕਰਵਾਈ ਸੀ। ਉਨ੍ਹਾਂ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਮਨੀਸ਼ ਕੁਮਾਰ, ਜੋ ਕਿਸ਼ਨਗੜ੍ਹ ਵਿਚ ਦਿ ਪੇਟ ਕਲੱਬ ਦੇ ਨਾਂ ਨਾਲ ਦੁਕਾਨ ਚਲਾਉਂਦਾ ਹੈ, ਜੰਗਲੀ ਜਾਨਵਰਾਂ ਦੀ ਤਸਕਰੀ ਕਰਦਾ ਹੈ।

(Note : ਖਬਰਾਂ ਦੇ ਅਪਡੇਟਸ ਸਿੱਧਾ ਆਪਣੇ ਵਟਸਐਪ ‘ਤੇ ਮੰਗਵਾਓ। ਸਭ ਤੋਂ ਪਹਿਲਾਂ ਸਾਡੇ ਨੰਬਰ 97687-90001 ਨੂੰ ਆਪਣੇ ਮੋਬਾਇਲ ‘ਚ ਸੇਵ ਕਰੋ। ਇਸ ਤੋਂ ਬਾਅਦ ਇਸ ਲਿੰਕ  ‘ਤੇ ਕਲਿੱਕ ਕਰਕੇ ਗਰੁੱਪ ਨਾਲ ਜੁੜੋ। ਪੰਜਾਬ ਦਾ ਹਰ ਜ਼ਰੂਰੀ ਅਪਡੇਟ ਆਵੇਗਾ ਸਿੱਧਾ ਤੁਹਾਡੇ ਮੋਬਾਇਲ ‘ਤੇ