ਜਲਾਲਾਬਾਦ : 3 ਬੱਚਿਆਂ ਦੀ ਮਾਂ ਆਸ਼ਿਕ ਨਾਲ ਫਰਾਰ, ਪ੍ਰੇਮੀ ਦੇ ਹੋਏ ਹਨ 6 ਵਿਆਹ, 2 ਭੱਜ ਕੇ ਕਰਵਾਏ

0
1840

ਜਲਾਲਾਬਾਦ, 10 ਫਰਵਰੀ | ਜਲਾਲਾਬਾਦ ਦੀ ਲੱਲਾ ਬਸਤੀ ‘ਚ 3 ਬੱਚਿਆਂ ਦੀ ਮਾਂ ਆਪਣੇ ਪ੍ਰੇਮੀ ਨਾਲ ਫਰਾਰ ਹੋ ਗਈ। ਪ੍ਰੇਮੀ ਪਹਿਲਾਂ ਤਿੰਨ ਵਿਆਹ ਕਰਵਾ ਚੁੱਕਾ ਹੈ ਤੇ 2 ਨੂੰ ਭਜਾ ਕੇ ਲਿਆਇਆ ਸੀ। ਇੰਨਾ ਹੀ ਨਹੀਂ ਉਸ ਨੇ 6ਵੀਂ ਔਰਤ ਨਾਲ ਕੋਰਟ ਮੈਰਿਜ ਵੀ ਕਰਵਾ ਲਈ ਅਤੇ ਹੁਣ 7ਵੀਂ ਅਤੇ 3 ਬੱਚਿਆਂ ਦੀ ਮਾਂ ਨੂੰ ਲੈ ਕੇ ਭੱਜ ਗਿਆ। ਮਾਮਲੇ ਸਬੰਧੀ ਪੁਲਿਸ ਨੂੰ ਸੂਚਿਤ ਕਰ ਦਿੱਤਾ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।

ਜਾਣਕਾਰੀ ਅਨੁਸਾਰ ਜਲਾਲਾਬਾਦ ਦੀ ਲੱਲਾ ਬਸਤੀ ਦੇ ਰਹਿਣ ਵਾਲੇ ਇਕ ਪ੍ਰਵਾਸੀ ਮਜ਼ਦੂਰ ਨੇ ਪੁਲਿਸ ਨੂੰ ਦਰਖਾਸਤ ਦਿੱਤੀ ਹੈ ਕਿ ਉਸ ਦੀ ਪਤਨੀ 3 ਵਿਚੋਂ 2 ਬੱਚਿਆਂ ਨੂੰ ਆਪਣੇ ਨਾਲ ਲੈ ਕੇ ਫਰਾਰ ਹੋ ਗਈ ਹੈ, ਜਿਸ ਵਿਅਕਤੀ ਨਾਲ ਉਹ ਭੱਜੀ ਹੈ, ਉਹ ਧੋਖੇਬਾਜ਼ ਹੈ ਅਤੇ ਪਹਿਲਾਂ ਵੀ ਕਈ ਵਿਆਹ ਕਰਵਾ ਚੁੱਕਾ ਹੈ ਅਤੇ ਕਈ ਔਰਤਾਂ ਨੂੰ ਭਜਾ ਕੇ ਲੈ ਗਿਆ ਹੈ।

ਇਸ ਦੇ ਨਾਲ ਹੀ ਭੱਜਣ ਵਾਲੀ 3 ਬੱਚਿਆਂ ਦੀ ਮਾਂ ਨੂੰ ਭਜਾਉਣ ਵਾਲੇ ਦੀ ਪਤਨੀ ਨੇ ਕਿਹਾ ਕਿ ਉਸ ਦਾ ਪਤੀ ਬਹੁਤ ਮਾੜਾ ਵਿਅਕਤੀ ਹੈ। ਇਸ ਤੋਂ ਪਹਿਲਾਂ ਵੀ ਉਸ ਨੇ ਤਿੰਨ ਵਿਆਹ ਕਰਵਾਏ ਸਨ, ਦੋ ਭਜਾ ਕੇ ਲਿਆਇਆ ਅਤੇ ਛੇਵੇਂ ਨਾਲ ਉਸ ਨੇ ਕੋਰਟ ਮੈਰਿਜ ਕਰਵਾ ਲਈ ਸੀ, ਜਿਸ ਵਿਚੋਂ ਹੁਣ ਉਹ 7ਵੀਂ ਔਰਤ ਨੂੰ ਭਜਾ ਕੇ ਲੈ ਗਿਆ। ਫਿਲਹਾਲ ਦੋਵਾਂ ਧਿਰਾਂ ਨੇ ਥਾਣਾ ਸਿਟੀ ਜਲਾਲਾਬਾਦ ਵਿਖੇ ਆਪਣੀ ਸ਼ਿਕਾਇਤ ਦਰਜ ਕਰਵਾਈ ਹੈ ਅਤੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਇਸ ਮਾਮਲੇ ‘ਚ ਕਾਰਵਾਈ ਕੀਤੀ ਜਾਵੇ |