ਜਲੰਧਰ ਕੈਂਟ ‘ਚ 11ਵੀਂ ਜਮਾਤ ਦੇ ਵਿਦਿਆਰਥੀ ਦੀ ਹੱਤਿਆ ਕਰਨ ਵਾਲਾ ਉਸ ਦਾ ਦੋਸਤ ਹੀ ਨਿਕਲਿਆ

0
17846

ਜਲੰਧਰ . ਜ਼ਿਲ੍ਹੇ ਦੇ ਕੈਂਟ ਏਰਿਆ ਵਿਚ 11ਵੀਂ ਦੇ ਵਿਦਿਆਰਥੀ ਦੀ ਹੱਤਿਆ ਕਰਨ ਵਾਲਾ ਉਸਦਾ ਦੋਸਤ ਹੀ ਨਿਕਲਿਆ। ਪੁਲਿਸ ਨੇ ਮੁਲਜ਼ਮ ਨੂੰ ਕਾਬੂ ਕਰ ਲਿਆ ਹੈ। ਹਾਲਾਂਕਿ ਅਜੇ ਤੱਕ ਕਤਲ ਕਿਉਂ ਕੀਤਾ ਇਸ ਬਾਰੇ ਪਤਾ ਨਹੀਂ ਲੱਗ ਸਕਿਆ। ਪੁਲਿਸ ਜਾਣਕਾਰੀ ਅੱਜ ਦੁਪਹਿਰ ਪ੍ਰੈਸ ਕਾਨਫਰੰਸ ਵਿੱਚ ਦੇਵੇਗੀ। ਮੁਲਜ਼ਮ ਅਰਮਾਨ ਦੇ ਸਕੂਲ ਟੀਚਰ ਦਾ ਹੀ ਬੇਟਾ ਹੈ।

ਦੱਸਿਆ ਜਾ ਰਿਹਾ ਹੈ ਕਿ ਅਰਮਾਨ ਦੀ ਹੱਤਿਆ ਤੋਂ ਪਹਿਲਾਂ ਮੁਲਜ਼ਮ ਨੇ ਇੱਕ ਇਕ ਟਿਕਟਾਕ ਬਣਾਇਆ ਸੀ। ਜਿਸ ਵਿੱਚ ਉਸਨੇ ਅਰਮਾਨ ਨੂੰ ਕੁਰਸੀ ਉੱਤੇ ਬਿਠਾ ਲਿਆ ਤੇ ਉਸਨੂੰ ਕਪੜੇ ਤੇ ਟੇਪ ਨਾਲ ਪੂਰੀ ਤਰ੍ਹਾਂ ਬੰਨ੍ਹ ਦਿੱਤਾ। ਇਸ ਤੋਂ ਬਾਅਦ ਉਸਨੂੰ ਕ੍ਰਿਕਟ ਦੇ ਬੈਟ ਨਾਲ ਉਸਦੇ ਸਿਰ ‘ਤੇ ਹਮਲਾ ਕਰਕੇ ਤੇ ਚੁੰਨੀ ਦਾ ਗਲਾ ਘੁੱਟਿਆ ਅਤੇ ਉਥੋਂ ਫਰਾਰ ਹੋ ਗਿਆ।

ਕੇਂਦਰੀ ਵਿਦਿਆਲਾ ਕੈਂਟ ਵਿਚ  11ਵੀਂ ਕਲਾਸ ਦੇ ਵਿਦਿਆਰਥੀ ਅਰਮਾਨ ਦੇ ਪਿਤਾ ਦਵਿੰਦਰ ਕੁਮਾਰ ਇਟਲੀ ਵਿਚ ਰਹਿੰਦੇ ਹਨ। ਉਸਦੀ ਮਾਂ ਆਪਣੀ ਛੋਟੀ ਬੇਟੀ ਦੇ ਨਾਲ ਹਿਮਾਚਲ ਆਪਣੇ ਪੇਕੇ ਘਰ ਗਈ ਹੋਈ ਸੀ। ਅਰਮਾਨ ਦੀ ਚਾਚੀ ਜਸਪ੍ਰੀਤ ਨੇ ਦੱਸਿਆ ਕਿ ਉਹ ਦੋ ਵਜੇ ਬਾਜਾਰ ਵਿਚ ਸਾਪਿੰਗ ਕਰਨ ਗਈ ਸੀ। ਉਸ ਵੇਲੇ ਅਰਮਾਨ ਘਰ ਇਕੱਲਾ ਸੀ। ਜਦੋਂ ਬੱਚੇ ਫੁੱਟਬਾਲ ਖੇਡਣ ਲਈ ਅਰਮਾਨ ਨੂੰ ਲੈਣ ਆਏ ਤਾਂ ਅਰਮਾਨ ਛੱਤ ਵਾਲੇ ਕਮਰੇ ਵਿਚ ਲਹੂ ਲੂਹਾਨ ਹੋਇਆ ਪਿਆ ਸੀ। ਲੋਕਾਂ ਨੇ ਤੁਰੰਤ ਅਰਮਾਨ ਨੂੰ ਹਸਪਤਾਲ ਪਹੁੰਚਾਇਆ ਤਾਂ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ।

ਪੰਜਾਬ ਦੀ ਹਰ ਵੱਡੀ ਖਬਰ ਲਈ ਟੈਲੀਗ੍ਰਾਮ ਐਪ ‘ਤੇ ਸਾਡੇ ਚੈਨਲ ਨਾਲ ਜੁੜੋ – https://t.me/Punjabibulletin)

ਪੰਜਾਬ ਦੀਆਂ ਵੱਡੀਆਂ ਖਬਰਾਂ ਆਪਣੇ ਮੋਬਾਈਲ ਤੇ ਮੰਗਵਾਉਣ ਲਈ ਸਾਡੇ ਵੱਟਸ ਐਪ ਗਰੁੱਪ ਨਾਲ ਜੁੜੋ –