ਜਲੰਧਰ ਦੀਆਂ 5 ਖ਼ਾਸ ਖ਼ਬਰਾਂ, ਤੁਹਾਡਾ ਜਾਣਨਾ ਹੈ ਜ਼ਰੂਰੀ

0
634

ਜਲੰਧਰ . ਕੋਰੋਨਾ ਦੇ ਨਾਲ ਹੋਰ ਅਪਡੇਟ ਨੂੰ ਜਾਣਨ ਲਈ ਪੜ੍ਹੋ ਹੇਠ ਲਿਖੀਆਂ 5 ਖਾਸ ਖਬਰਾਂ।

ਭਾਰਤ ਵਿਚ ਕੋਰੋਨਾ ਦੇ ਕੇਸ 7 ਲੱਖ ਦੇ ਕਰੀਬ

ਦੇਸ਼ ਵਿਚ ਕੋਰੋਨਾ ਤੋਂ ਪ੍ਰਭਾਵਿਤ ਲੋਕਾਂ ਦੀ ਗਿਣਤੀ ਸੋਮਵਾਰ ਸਵੇਰ ਤਕ 6 ਲੱਖ 97 ਹਜਾਰ ਹੋ ਗਈ ਹੈ। ਕੋਰੋਨਾ ਨਾਲ ਮਰਨ ਵਾਲਿਆ ਦੀ ਸੰਖਿਆ 19 ਹਜਾਰ 693 ਹੈ, ਇਹਨਾਂ ਅੰਕੜਿਆ ਨਾਲ ਭਾਰਤ ਕੋਰੋਨਾ ਤੋਂ ਪ੍ਰਭਾਵਿਤ ਮੁਲਕਾਂ ਵਿਚੋਂ ਤੀਜੇ ਨੰਬਰ ਤੇ ਆ ਗਿਆ ਹੈ। 29 ਲੱਖ 82 ਹਜਾਰ 928 ਕੇਸਾਂ ਨਾਲ ਅਮਰੀਕਾ ਪਹਿਲੇ ‘ਤੇ, 16 ਲੱਖ 4 ਹਜਾਰ 585 ਨਾਲ ਬ੍ਰਾਜ਼ੀਲ ਦੂਸਰੇ ਨੰਬਰ ‘ਤੇ ਹੈ।

ਜਲੰਧਰ ਵਿਚ ਕੋਰੋਨਾ ਮਰੀਜ਼ਾਂ ਦੀ ਗਿਣਤੀ 900 ਤੋਂ ਪਾਰ

ਐਤਵਾਰ ਨੂੰ ਜਲੰਧਰ ਵਿਚ ਕੋਰੋਨਾ ਦੇ 71 ਨਵੇਂ ਮਾਮਲੇ ਸਾਹਮਣੇ ਆਏ। ਮਕਦੂਮਪੁਰਾ ਦੀ ਬਿਊਟੀਸ਼ੀਅਨ ਤੋਂ 17 ਲੋਕਾਂ ਤੇ ਦਿੱਲੀ ਤੋਂ ਵਾਪਸ ਆਏ ਫੌਜੀ ਤੋਂ 16 ਜਵਾਨਾਂ ਨੂੰ ਕੋਰੋਨਾ ਦੀ ਲਾਗ ਲੱਗੀ ਗਈ ਹੈ। ਇਹਨਾਂ ਕੇਸਾਂ ਦੇ ਆਉਣ ਨਾਲ ਜਿਲ੍ਹੇ ਕੋਰੋਨਾ ਪ੍ਰਭਾਵਿਤ ਲੋਕਾਂ ਦੀ ਗਿਣਤੀ 900 ਤੋਂ ਪਾਰ ਪਹੁੰਚ ਗਈ ਹੈ। 300 ਐਕਟਵਿ ਕੇਸ ਹਨ।

ਕੰਟੇਨਮੈਂਟ ਤੇ ਮਾਈਕ੍ਰੋ ਜੋਨ ਵਿਚ ਹੁਣ ਹੋਵੇਗੀ ਕਰਫਿਊ ਵਰਗੀ ਸਖਤੀ

ਕੋਰੋਨਾ ਦੇ ਲਗਾਤਾਰ ਵੱਧ ਰਹੇ ਮਾਮਲਿਆਂ ਨੂੰ ਦੇਖਦਿਆਂ ਜਿਲ੍ਹਾ ਪ੍ਰਸ਼ਾਸਨ ਨੇ ਕੰਟੇਨਮੈਂਟ ਤੇ ਮਾਈਕ੍ਰੋ ਕੰਟੇਨਮੈਂਟ ਜੋਨਾਂ ਵਿਚ ਕਰਫਿਊ ਵਰਗੀ ਸਖਤੀ ਕਰਨ ਦੇ ਹੁਕਮ ਜਾਰੀ ਕੀਤੇ ਹਨ। ਡੀਸੀ ਨੇ ਕਿਹਾ ਕਿ ਇਹਨਾਂ ਜੋਨਾਂ ਵਿਚ ਮੈਡੀਕਲ ਸਹੂਲਤਾਂ ਨੂੰ ਛੱਡ ਕੇ ਬਾਕੀ ਸਾਰੀਆਂ ਸਪਲਾਈ ਦੀਆਂ ਚੀਜਾਂ ਤੇ ਪਾਬੰਦੀ ਲਗਾਈ ਜਾਵੇ।

ਜਲੰਧਰ ਪੁਲਿਸ ਹੁਣ ਤੱਕ ਕਰ ਚੁੱਕੀ ਹੈ 63 ਲੱਖ ਦੇ ਜੁਰਮਾਨੇ

ਪੁਲਿਸ ਕਮਿਸ਼ਨਰੇਟ ਦੁਆਰਾ ਮਾਸਕ ਨਾ ਪਾਉਣ ਵਾਲੇ 13928 ਲੋਕਾਂ ਦੇ 63 ਲੱਖ ਦੇ ਜੁਰਮਾਨੇ ਹੋ ਚੁੱਕੇ ਹਨ।  ਪੁਲਿਸ ਕਮਿਸ਼ਨਰ ਗੁਰਪ੍ਰੀਤ ਭੁੱਲਰ ਨੇ ਦੱਸਿਆ ਕਿ ਹੋਮ ਕੁਆਰੰਟਾਇਨ ਦੀ ਉਲੰਘਣਾ ਕਰਨ ਵਾਲੇ 40 ਲੋਕਾਂ ਤੋਂ 71 ਹਜਾਰ ਦਾ ਜੁਰਮਾਨਾ ਵਸੂਲਿਆ ਗਿਆ ਹੈ ਤੇ ਜਨਤਕ ਥਾਵਾਂ ਤੇ ਥੁੱਕਣ ਵਾਲੇ 302 ਲੋਕਾਂ ਤੋਂ 40, 600 ਰੁਪਏ ਵਸੂਲੇ ਗਏ ਹਨ।

ਇਸ ਵਾਰ ਪ੍ਰਮੋਟ ਹੋਏ ਵਿਦਿਆਰਥੀ ਨੂੰ ਨਹੀਂ ਮਿਲਣਗੇ ਸਰਟੀਫਿਕੇਟ

ਸੂਬੇ ਵਿਚ ਵਧ ਰਹੇ ਕੇਸਾਂ ਨੂੰ ਲੈ ਕੇ ਪੰਜਾਬ ਸਰਕਾਰ ਨੇ ਸ਼ਨੀਵਾਰ ਨੂੰ ਕਾਲਜ, ਯੂਨੀਵਰਸਿਟੀਆਂ ਦੀਆਂ ਪ੍ਰੀਖਿਆਵਾਂ ਰੱਦ ਕਰ ਦਿੱਤੀਆਂ ਹਨ। ਇਹ ਨੋਟੀਫਿਕੇਸ਼ਨ ਜੀਐਨਡੀਯੂ ਯੂਨੀਵਰਸਿਟੀ ਨੇ ਵੀ ਜਾਰੀ ਕਰ ਦਿੱਤਾ ਹੈ। ਨੋਟੀਫਿਕੇਸ਼ਨ ਵਿਚ ਦੱਸਿਆ ਗਿਆ ਹੈ ਕਿ ਇਸ ਵਾਰ ਨਾ ਕੋਈ ਰਿਜ਼ਲਟ ਆਵੇਗਾ ਤੇ ਨਾ ਹੀ ਕੋਈ ਸਰਟੀਫਿਕੇਟ ਈਸ਼ੂ ਹੋਵਾਗਾ। ਫਾਈਨਲ ਦੇ ਬੱਚਿਆਂ ਨੂੰ ਉਹਨਾਂ ਦੇ ਪਿਛਲੇ ਸਾਲਾਂ ਦੇ ਨੰਬਰ ਨੂੰ ਮੁਖ ਰੱਖਦਿਆਂ ਪਾਸ ਕਰ ਦਿੱਤਾ ਜਾਵੇਗਾ।

(Sponsored : ਸਭ ਤੋਂ ਸਸਤੇ ਬੈਗ ਅਤੇ ਟ੍ਰੈਵਲਿੰਗ ਸੂਟਕੇਸ ਖਰੀਦਣ ਲਈ BagMinister.com ਦੇ ਫੇਸਬੁਕ ਗਰੁੱਪ ਨਾਲ ਜੁੜੋ… https://bit.ly/3epnzgV)