ਬਠਿੰਡਾ, 27 ਨਵੰਬਰ| ਪਾਕਿਸਤਾਨ ਦੀ ਖੂਫੀਆ ਏਜੰਸੀ ਆਈਐਸਆਈ ਲਈ ਭਾਰਤੀ ਸੈਨਾ ਦੇ ਟੈਂਕ ਦੀ ਜਾਸੂਸੀ ਕਰਨ ਵਾਲੇ ਡਰਾਈਵਰ ਅੰਮ੍ਰਿਤਪਾਲ ਗਿਲ ਨੂੰ 23 ਨਵੰਬਰ ਨੂੰ ਬਠਿੰਡਾ ਦੇ ਤਲਵੰਡੀ ਸਾਬੋ ਵਿੱਚ ਗ੍ਰਿਫਤਾਰ ਕੀਤਾ ਗਿਆ ਹੈ। ਗ੍ਰਿਫਤਾਰ ਆਰੋਪੀ ਰਾਮਪੁਰਾ ਫੂਲ ਦੇ ਦੂਲ੍ਹੇ ਬਾਲ ਪਿੰਡ ਦਾ ਰਹਿਣ ਵਾਲਾ ਹੈ। ਜਦਕਿ ਆਰੋਪੀ ਮਦਦਗਾਰ ਰਿਆਜੁਦੀਨ ਨੂੰ ਲਖਨਊ ਏਟੀਐਸ ਨੇ ਗ੍ਰਿਫਤਾਰ ਕੀਤਾ ਹੈ।
ਲਖਨਊ ਪੁਲਿਸ ਬਠਿੰਡਾ ਤੋਂ ਅੰਮ੍ਰਿਤਪਾਲ ਸਿੰਘ ਨੂੰ ਟਰਾਂਜਿਟ ਡਿਮਾਂਡ ਉਤੇ ਲਖਨਊ ਲੈ ਗਈ ਹੈ। ਹੁਣ ਤੱਕ ਪਤਾ ਲੱਗਾ ਹੈ ਇਹ ਦੋਵੇਂ ਭਾਰਤੀ ਟੈਂਕ ਦੀ ਜਾਣਕਾਰੀ ISI ਨੂੰ ਭੇਜਦੇ ਹਨ।