ਪਠਾਨਕੋਟ ‘ਚ ਸ਼ਰਾਬ ਦੇ ਨਸ਼ੇ ‘ਚ ਚਚੇਰੇ ਭਰਾ ਨੇ ਪੱਥਰ ਮਾਰ-ਮਾਰ ਕੇ ਬੇਰਹਮੀ ਨਾਲ ਕੀਤਾ ਭਰਾ ਦਾ ਕਤਲ

0
2223

ਪਠਾਨਕੋਟ. ਸੁਜਾਨਪੁਰ ਵਿੱਚ ਅੱਜ ਇੱਕ ਭਰਾ ਵੱਲੋਂ ਇੱਕ ਭਰਾ ਦੀ ਹੱਤਿਆ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਕਾਤਿਲ ਨੇ ਕਤਲ ਨੂੰ ਬਹੁਤ ਹੀ ਬੇਰਹਮੀ ਨਾਲ ਅੰਜਾਮ ਦਿੱਤਾ ਹੈ। ਮ੍ਰਿਤਕ ਤੇ ਵਾਰ-ਵਾਰ ਪੱਥਰਾਂ ਦੇ ਕਈ ਵਾਰ ਕਰਕੇ ਕਤਲ ਨੂੰ ਅੰਜਾਮ ਦਿੱਤਾ ਗਿਆ ਅਤੇ ਘਟਨਾ ਵਾਲੀ ਥਾਂ ਉੱਤੇ ਕਾਫੀ ਖੂਨ ਬਿਖਰਿਆ ਹੋਇਆ ਸੀ।

ਜਾਣਕਾਰੀ ਮੁਤਾਬਿਕ ਅੱਜ ਸਵੇਰੇ ਸੈਰ ਕਰਨ ਜਾ ਰਹੇ ਲੋਕਾਂ ਨੇ ਸੁਜਾਨਪੁਰ ਦੇ ਖਡ ਇਲਾਕੇ ਨੂੰ ਜਾਣ ਵਾਲੀ ਸੜਕ ਉੱਤੇ ਰੇਲਵੇ ਲਾਈਨ ਨੇੜੇ ਸ਼ਨੀ ਦੇਵ ਮੰਦਰ ਦੇ ਕੋਲ ਇਕ ਨੌਜਵਾਨ ਦੀ ਲਾਸ਼ ਵੇਖੀ। ਜਿਸ ਤੋਂ ਬਾਅਦ ਪੁਲਿਸ ਨੂੰ ਸੂਚਿਤ ਕੀਤਾ ਗਿਆ। ਪੁਲਿਸ ਨੇ ਮੌਕੇ ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ, ਦੱਸ ਦੇਈਏ ਕਿ ਨੌਜਵਾਨ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਸੀ। ਜਾਂਚ ਵਿੱਚ ਪਤਾ ਲੱਗਿਆ ਕਿ ਲਾਸ਼ ਭਗਵਾਨ ਦਾਸ ਨਿਵਾਸੀ ਖੜ ਇਲਾਕੇ ਦੀ ਹੈ, ਜਿਸ ਤੋਂ ਬਾਅਦ ਉਸਦੇ ਪਰਿਵਾਰਕ ਮੈਂਬਰਾਂ ਨੂੰ ਇਸ ਮਾਮਲੇ ਤੇ ਬੁਲਾਇਆ ਗਿਆ।

ਇਸ ਸਬੰਧਿਤ ਨੌਜਵਾਨ ਦੇ ਪਰਿਵਾਰ ਨੇ ਦੱਸਿਆ ਕਿ ਕਾਤਿਲ ਅਤੇ ਮਰਨ ਵਾਲਾ ਸ਼ਖਸ ਦੋਵੇਂ ਭਰਾ ਹਨ ਅਤੇ ਦੋਵੇਂ ਕੁਆਰੇ ਹਨ। ਦੋਵੇਂ ਇਕ ਦੂਜੇ ਦੇ ਬਹੁਤ ਨਜ਼ਦੀਕ ਸਨ ਅਤੇ ਕਿਸੇ ਗੱਲ ਨੂੰ ਲੈ ਕੇ ਕੱਲ੍ਹ ਉਨ੍ਹਾਂ ਵਿਚ ਲੜਾਈ ਹੋਈ ਸੀ। ਇਹ ਵੀ ਦੱਸਿਆ ਜਾਂਦਾ ਹੈ ਕਿ ਤਕਰੀਬਨ 11 ਵਜੇ ਕਾਤਲ ਨੇ ਉਸਦੇ ਘਰ ਵਿੱਚ ਇੱਟਾਂ ਅਤੇ ਪੱਥਰ ਵੀ ਸੁੱਟੇ ਸਨ। ਇਸ ਤੋਂ ਬਾਅਦ ਪਤਾ ਨਹੀਂ ਕਦੋਂ ਉਸ ਨੇ ਸਾਡੇ ਬੇਟੇ ਨੂੰ ਬੇਰਹਿਮੀ ਨਾਲ ਕਤਲ ਕੀਤਾ। ਲਾਸ਼ ਨੂੰ ਵੇਖਦੇ ਹੋਏ ਇੰਜ ਲੱਗ ਰਿਹਾ ਹੈ ਕਿ ਜਿਵੇਂ ਉਸਨੂੰ ਪੱਥਰਾਂ ਨਾਲ ਬੇਰਹਿਮੀ ਨਾਲ ਮਾਰਿਆ ਗਿਆ ਹੋਵੇ। ਘਟਨਾ ਵਾਲੀ ਥਾਂ ਉੱਤੇ ਬਹੁਤ ਸਾਰਾ ਖੂਨ ਫੈਲਿਆ ਸੀ, ਕਾਤਲ ਦੀ ਭੈਣ ਨੇ ਵੀ ਖੁਲਾਸਾ ਕੀਤਾ ਹੈ ਕਿ ਉਸਦੇ ਭਰਾ ਨੇ ਇਹ ਕਤਲ ਕੀਤਾ ਹੈ

ਥਾਨਾ ਪ੍ਰਭਾਰੀ ਅਵਤਾਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਪੁਲਿਸ ਨੇ ਲਾਸ਼ ਨੂੰ ਕਬਜੇ ਵਿੱਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਆਰੋਪੀ ਫਰਾਰ ਹੈ ਪੁਲਿਸ ਉਸਦੀ ਗਿਰਫਤਾਰੀ ਲਈ ਛਾਪਾਮਾਰੀ ਕਰ ਰਹੀ ਹੈ।