ਰੋਟਰੀ ਕਲੱਬ ‘ਚ CA ਸੌਰਵ ਗੁਪਤਾ ਦੀ ਹੋਈ ਇੰਸਟਾਲੇਸ਼ਨ ਸਰਮਨੀ, ਸਮਾਜ ਸੇਵੀ ਕੰਮਾਂ ਦਾ ਰੋਡਮੈਪ ਕੀਤਾ ਪੇਸ਼

0
44

ਚੰਡੀਗੜ੍ਹ , 27 ਜੁਲਾਈ | ਸੌਰਵ ਗੁਪਤਾ ਦੀ ਕਾਲਰਿੰਗ ਸੇਰੇਮਨੀ ਦੇ ਨਾਲ ਰੋਟਰੀ ਕਲੱਬ ‘ਚ ਇੰਸਟਾਲੇਸ਼ਨ ਸਮਾਰੋਹ ਹੋਇਆ। ਨਵ-ਨਿਯੁਕਤ ਪ੍ਰਧਾਨ ਸੌਰਭ ਗੁਪਤਾ ਨੇ ਕਿਹਾ ਕਿ ਲੋਕਾਂ ਨੂੰ ਆਤਮ ਨਿਰਭਰ ਬਣਾਉਣ ਦੇ ਨਾਲ-ਨਾਲ ਟੀਮ ਦੇ ਸਾਰੇ ਮੈਂਬਰ ਸਿੱਖਿਆ, ਸਿਹਤ ਸੰਭਾਲ ਅਤੇ ਮਜ਼ਬੂਤ ​​ਸਮਾਜ ਦੀ ਸਿਰਜਣਾ ਲਈ ਕੰਮ ਕਰਨਗੇ |

ਐਮਪੀ ਮਨੀਸ਼ ਤਿਵਾਰੀ ਨੇ 2023 ਵਿੱਚ ਕੀਤੇ ਕੰਮਾਂ ਦੀ ਸ਼ਲਾਘਾ ਕੀਤੀ ਅਤੇ ਰੋਟੇਰੀਅਨ ਭਾਈਚਾਰੇ ਨੂੰ ਵਾਤਾਵਰਨ ਸੁਰੱਖਿਆ ਦੇ ਮੁੱਦੇ ‘ਤੇ ਠੋਸ ਕਦਮ ਚੁੱਕਣ ਦੀ ਬੇਨਤੀ ਕੀਤੀ। ਇਸ ਮੌਕੇ ਐਮ.ਪੀ ਗੁਪਤਾ, ਮਧੂਕਰ ਮਲਹੋਤਰਾ, ਡਾ: ਰੀਟਾ ਕਾਲੜਾ, ਸੀ.ਏ ਰਚਿਤ ਗੋਇਲ, ਜਗਦੀਪ ਚੱਢਾ, ਅਕਾਸ਼ ਮਿੱਤਲ, ਡਾ: ਭੂਸ਼ਨ ਗੁਪਤਾ ਅਤੇ ਡਾ: ਵਨੀਤਾ ਗੁਪਤਾ, ਰਿਤੂ ਮਿੱਤਲ, ਜਗਦੀਪ ਚੱਡਾ ਆਦਿ ਹਾਜ਼ਰ ਸਨ।