ਮਹਿੰਗਾਈ ਦਾ ਆਮ ਆਦਮੀ ਦੀ ਜੇਬ ‘ਤੇ ਡਾਕਾ, ਮਾਚਿਸ ਦੀਆਂ ਤੀਲੀਆਂ ਵੀ ਹੋਈਆਂ ਮਹਿੰਗੀਆਂ

0
1333

ਤਾਮਿਲਨਾਡੂ | ਜਿਥੇ ਰੋਜ਼ਾਨਾ ਦੀਆਂ ਵਸਤੂਆਂ ਦੀਆਂ ਕੀਮਤਾਂ ਵਧ ਰਹੀਆਂ ਹਨ, ਉਥੇ 14 ਸਾਲਾਂ ਬਾਅਦ ਮਾਚਿਸ ਦੀ ਕੀਮਤ ਵੀ ਵਧਣ ਜਾ ਰਹੀ ਹੈ। ਪਿਛਲੇ 14 ਸਾਲਾਂ ਤੋਂ ਮਾਚਿਸ ਦੀ ਡੱਬੀ ਦੀ ਕੀਮਤ ਇੱਕ ਵਾਰ ਵੀ ਨਹੀਂ ਵਧੀ।

ਹਾਲਾਂਕਿ, ਰਿਪੋਰਟਾਂ ਦੀ ਮੰਨੀਏ ਤਾਂ ਅਗਲੇ ਮਹੀਨੇ ਤੋਂ ਮਾਚਿਸ 2 ਰੁਪਏ ਵਿੱਚ ਮਿਲੇਗੀ। ਦਰਅਸਲ, 5 ਪ੍ਰਮੁੱਖ ਮਾਚਿਸ ਉਦਯੋਗ ਸੰਸਥਾਵਾਂ ਦੇ ਨੁਮਾਇੰਦਿਆਂ ਨੇ ਸਰਬਸੰਮਤੀ ਨਾਲ ਮਾਚਿਸ ਦੀਆਂ ਡੱਬੀਆਂ ਦੀ MRP 1 ਦਸੰਬਰ ਤੋਂ ਵਧਾ ਕੇ 2 ਰੁਪਏ ਕਰਨ ਦਾ ਐਲਾਨ ਕੀਤਾ ਹੈ।

ਇਸ ਤੋਂ ਪਹਿਲਾਂ ਸਾਲ 2007 ‘ਚ ਇਸ ਦੀ ਕੀਮਤ ‘ਚ ਸੋਧ ਕੀਤੀ ਗਈ ਸੀ, ਉਸ ਸਮੇਂ ਇਸ ਦੀ ਕੀਮਤ 50 ਪੈਸੇ ਤੋਂ ਵਧਾ ਕੇ 1 ਰੁਪਏ ਕੀਤੀ ਗਈ ਸੀ।

ਮਾਚਿਸ ਦੀ ਕੀਮਤ ਨੂੰ ਵਧਾਉਣ ਦਾ ਫੈਸਲਾ ਵੀਰਵਾਰ ਸ਼ਿਵਾਕਾਸੀ (ਤਾਮਿਲਨਾਡੂ) ਵਿੱਚ ਆਲ ਇੰਡੀਆ ਚੈਂਬਰ ਆਫ਼ ਮੈਚਿਸ ਦੀ ਮੀਟਿੰਗ ਵਿੱਚ ਲਿਆ ਗਿਆ।

ਉਦਯੋਗ ਦੇ ਨੁਮਾਇੰਦਿਆਂ ਨੇ ਕਿਹਾ ਕਿ ਦੇਸ਼ ਵਿੱਚ ਕੱਚੇ ਮਾਲ ਦੀਆਂ ਕੀਮਤਾਂ ‘ਚ ਵਾਧਾ ਹੋਇਆ ਹੈ, ਜਿਸ ਕਾਰਨ ਮਾਚਿਸ ਦੀ ਕੀਮਤ ਵਿੱਚ ਵੀ ਵਾਧਾ ਕੀਤਾ ਗਿਆ ਹੈ।