ਨਵੀਂ ਦਿੱਲੀ | ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਵਧਣ ਤੋਂ ਬਾਅਦ ਹੁਣ ਰਸੋਈ ਦਾ ਸਮਾਨ ਤੇ ਟਮਾਟਰ-ਪਿਆਜ਼ ਦੀਆਂ ਕੀਮਤਾਂ ਨੇ ਲੋਕਾਂ ਦਾ ਜਿਊਣਾ ਮੁਸ਼ਕਿਲ ਕਰ ਦਿੱਤਾ ਹੈ।
ਦਿਨੋ-ਦਿਨ ਵੱਧ ਰਹੀ ਮਹਿੰਗਾਈ ਕਾਰਨ ਲੋਕਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਹਾਲਾਂਕਿ ਕੇਂਦਰ ਸਰਕਾਰ ਦਾ ਕਹਿਣਾ ਹੈ ਕਿ ਪਿਆਜ਼ ਦੀਆਂ ਕੀਮਤਾਂ ਪਿਛਲੇ ਸਾਲ ਤੋਂ ਘੱਟ ਹਨ ਤੇ ਖਾਣ ਵਾਲੇ ਤੇਲ ਦੀ ਕੀਮਤ ‘ਚ ਵਾਧੇ ‘ਤੇ ਰੋਕ ਲੱਗ ਗਈ ਹੈ।
ਆਲੂ, ਪਿਆਜ਼, ਟਮਾਟਰ ਦੇ ਰੇਟ ਪਿਛਲੇ 3 ਹਫਤਿਆਂ ਵਿੱਚ ਡੇਢ ਗੁਣਾ ਵਧ ਗਏ ਹਨ। ਆਲੂ ਦੀ ਕੀਮਤ 21 ਰੁਪਏ ਤੋਂ ਵਧ ਕੇ 22.50, ਪਿਆਜ਼ 29.09 ਰੁਪਏ ਤੋਂ ਵਧ ਕੇ 41.50 ਤੇ ਟਮਾਟਰ 55.32 ਫੀਸਦੀ ਵਧ ਕੇ 48.77 ਰੁਪਏ ਹੋ ਗਿਆ ਹੈ। ਹਾਲਾਂਕਿ ਜ਼ਿਆਦਾਤਰ ਥਾਵਾਂ ‘ਤੇ ਇਹ 80 ਤੋਂ 100 ਰੁਪਏ ਪ੍ਰਤੀ ਕਿਲੋ ਵਿਕ ਰਿਹਾ ਹੈ।