ਦੀਵਾਲੀ ਤੋਂ ਬਾਅਦ ਮਹਿੰਗਾਈ ਦੀ ਮਾਰ ! ਅੱਜ ਤੋਂ ਗੈਸ ਸਿਲੰਡਰ ਹੋਇਆ ਮਹਿੰਗਾ

0
372

ਨਵੀਂ ਦਿੱਲੀ, 1 ਨਵੰਬਰ | ਦੀਵਾਲੀ ਤੋਂ ਬਾਅਦ ਲੋਕਾਂ ਨੂੰ ਮਹਿੰਗਾਈ ਦਾ ਵੱਡਾ ਝਟਕਾ ਲਗਾ ਹੈ। 1 ਨਵੰਬਰ ਭਾਵ ਅੱਜ ਤੋਂ ਗੈਸ ਸਿਲੰਡਰ ਦੇ ਰੇਟਾਂ ਚ ਵਧਾ ਹੋਇਆ ਹੈ । 19 ਕਿਲੋ ਦਾ ਕਮਰਸ਼ੀਅਲ ਸਿਲੰਡਰ 62 ਰੁਪਏ ਮਹਿੰਗਾ ਹੋ ਗਿਆ ਹੈ। ਰਾਹਤ ਦੀ ਖਬਰ ਇਹ ਹੈ ਕਿ ਘਰੇਲੂ ਗੈਸ ਸਿਲੰਡਰ ਦੀ ਕੀਮਤਾਂ ਚ ਆਇਲ ਕੰਪਨੀਆਂ ਨੇ ਕੋਈ ਵਧਾ ਨਹੀਂ ਕੀਤਾ ਹੈ। ਦਿੱਲੀ ‘ਚ ਕਮਰਸ਼ੀਅਲ ਗੈਸ ਸਿਲੰਡਰ ਦੀ ਕੀਮਤ 62 ਰੁਪਏ ਵਧ ਕੇ 1802 ਰੁਪਏ ਹੋ ਗਈ ਹੈ। ਪਹਿਲਾਂ ਇਹ 1740 ਰੁਪਏ ਵਿਚ ਉਪਲਬਧ ਸੀ। ਕੋਲਕਾਤਾ ਵਿਚ ਇਹ 61 ਰੁਪਏ ਦੇ ਵਾਧੇ ਨਾਲ ₹1911.50 ਵਿਚ ਉਪਲਬਧ ਹੈ, ਪਹਿਲਾਂ ਇਸ ਦੀ ਕੀਮਤ ₹1850.50 ਸੀ।

ਮੁੰਬਈ ‘ਚ ਸਿਲੰਡਰ ਦੀ ਕੀਮਤ 16.92.50 ਰੁਪਏ ਤੋਂ 62 ਰੁਪਏ ਵਧ ਕੇ 1754.50 ਰੁਪਏ ਹੋ ਗਈ ਹੈ। ਸਿਲੰਡਰ ਚੇਨਈ ਵਿਚ 1964.50 ਰੁਪਏ ਵਿਚ ਉਪਲਬਧ ਹੈ। ਹਾਲਾਂਕਿ 14.2 ਕਿਲੋਗ੍ਰਾਮ ਘਰੇਲੂ ਗੈਸ ਸਿਲੰਡਰ ਦੀਆਂ ਕੀਮਤਾਂ ‘ਚ ਕੋਈ ਬਦਲਾਅ ਨਹੀਂ ਹੋਇਆ ਹੈ। ਇਹ ਦਿੱਲੀ ਵਿਚ 803 ਰੁਪਏ ਅਤੇ ਮੁੰਬਈ ਵਿੱਚ 802.50 ਰੁਪਏ ਵਿਚ ਉਪਲਬਧ ਹੈ।