ਤਿਉਹਾਰਾਂ ਦੇ ਸੀਜ਼ਨ ’ਚ ਮਹਿੰਗਾਈ ਦੀ ਮਾਰ, ਵੇਰਕਾ ਨੇ ਫਿਰ ਵਾਧੇ ਦੁੱਧ ਦੇ ਰੇਟ, ਜਾਣੋ ਨਵੇਂ ਭਾਅ

0
421

ਜਲੰਧਰ| ਪੰਜਾਬ ਵਾਸੀਆਂ ਨੂੰ ਤਿਉਹਾਰਾਂ ਦੇ ਸੀਜ਼ਨ ’ਚ ਇਕ ਵਾਰ ਫਿਰ ਤੋਂ ਮਹਿੰਗਾਈ ਦੀ ਮਾਰ ਪਈ ਹੈ। ਵੇਰਕਾ ਨੇ ਪੰਜਾਬ ’ਚ ਦੁੱਧ ਦੀਆਂ ਕੀਮਤਾਂ ’ਚ ਵਾਧਾ ਕੀਤਾ ਹੈ। ਇਹ ਵਾਧਾ ਪ੍ਰਤੀ ਕਿਲੋ 2 ਰੁਪਏ ਕੀਤਾ ਗਿਆ ਹੈ। ਨਵੇਂ ਵਧੇ ਰੇਟ ਕੱਲ ਤੋਂ ਭਾਵ 16 ਅਕਤੂਬਰ ਤੋਂ ਲਾਗੂ ਹੋਣਗੇ। ਦੱਸਣਯੋਗ ਹੈ ਕਿ ਵੇਰਕਾ ਨੇ ਪਿਛਲੇ 4 ਮਹੀਨਿਆਂ ’ਚ ਦੁੱਧ ਦੇ ਭਾਅ ’ਚ 2 ਵਾਰ ਵਾਧਾ ਕੀਤਾ ਹੈ, ਜਿਸ ਪਿਛੇ ਦਲੀਲ ਦਿੱਤੀ ਜਾ ਰਹੀ ਹੈ ਕਿ ਚਾਰਾ ਤੇ ਹੋਰ ਚੀਜ਼ਾਂ ਦੀਆਂ ਕੀਮਤਾਂ ਵਧੀਆਂ ਹਨ। ਇਸ ਲਈ ਦੁੱਧ ਦਾ ਭਾਅ ਵਧਾਏ ਵਧਾਏ ਗਏ ਹਨ।

ਦੁੱਧ ਦੇ ਨਵੇਂ ਰੇਟ

ਗੋਲਡ 500ਐਮ ਐਲ 32 ਰੁਪਏ, ਗੋਲਡ 1 ਲੀਟਰ 63 ਰੁਪਏ, ਗੋਲਡ 1.5 ਲੀਟਰ 93 ਰੁਪਏ, ਸ਼ਕਤੀ 500 ਐਮਐਲ 29 ਰੁਪਏ, ਸ਼ਕਤੀ 1 ਲੀਟਰ 57 ਰੁਪਏ, ਸ਼ਕਤੀ 1.5 ਲੀਟਰ 83 ਰੁਪਏ, ਗੋਲਡ 6 ਲੀਟਰ 360 ਰੁਪਏ, ਸ਼ਕਤੀ 6 ਲੀਟਰ 323 ਰੁਪਏ