ਭਾਰਤ ਦੀ ਪਹਿਲੀ ਨੇਜ਼ਲ ਕੋਰੋਨਾ ਵੈਕਸੀਨ 26 ਜਨਵਰੀ ਨੂੰ ਹੋਵੇਗੀ ਲਾਂਚ

0
540

ਦੇਸ਼ ਵਿਚ ਹੀ ਵਿਕਸਿਤ ਪਹਿਲੀ ਇੰਟ੍ਰਾਨੇਸਲ ਕੋਵਿਡ-19 ਟੀਕੇ ‘ਇਨਕੋਵੈਕ’ 26 ਜਨਵਰੀ ਨੂੰ ਲਾਂਚ ਕੀਤੀ ਜਾ ਰਹੀ ਹੈ। ਇਸ ਨੂੰ ਭਾਰਤ ਬਾਇਓਟੈੱਕ ਨੇ ਬਣਾਇਆ ਹੈ। ਚੀਨ ਵਿਚ ਵਧਦੇ ਕੋਰੋਨਾ ਦੇ ਕਹਿਰ ਵਿਚ ਭਾਰਤ ਸਰਕਾਰ ਵੱਲੋਂ ਪਿਛਲੇ ਸਾਲ 23 ਦਸੰਬਰ ਨੂੰ ਇਸ ਵੈਕਸੀਨ ਨੂੰ ਮਨਜ਼ੂਰੀ ਮਿਲੀ ਸੀ।

ਕ੍ਰਿਸ਼ਨਾ ਏਲਾ ਨੇ ਦੱਸਿਆ ਕਿ ਨੇਸਲਾ ਵੈਕਸੀਨ ਅਧਿਕਾਰਕ ਤੌਰ ‘ਤੇ 26 ਜਨਵਰੀ ਨੂੰ ਗਣਤੰਤਰ ਦਿਵਸ ‘ਤੇ ਲਾਂਚ ਕੀਤੀ ਜਾਵੇਗੀ। ਭਾਰਤ ਬਾਇਓਟੈੱਕ ਵੱਲੋਂ ਪਿਛਲੇ ਸਾਲ ਦਸੰਬਰ ਵਿਚ ਐਲਾਨ ਕੀਤਾ ਗਿਆ ਸੀ ਕਿ ਇਸ ਦੀ ਕੀਮਤ 25 ਰੁਪਏ ਪ੍ਰਤੀ ਖੁਰਾਕ ਹੋਵੇਗੀ। ਦੂਜੇ ਪਾਸੇ ਪ੍ਰਾਈਵੇਟ ਵੈਕਸੀ ਸੈਂਟਰ ਲਈ ਇਸ ਦੀ ਕੀਮਤ 800 ਰੁਪਏ ਪ੍ਰਤੀ ਡੋਜ਼ ਹੋਵੇਗੀ।

ਹੁਣੇ ਜਿਹੇ ਇਸ ਨੂੰ ਲੈ ਕੇ ਇਕ ਹੋਰ ਗੱਲ ਸਾਹਮਣੇ ਆਈ ਹੈ ਕਿ ਨੇਜ਼ਲ ਵੈਕਸੀਨ ਉਨ੍ਹਾਂ ਲੋਕਾਂ ਨੂੰ ਨਹੀਂ ਲਗਾਈ ਜਾਵੇਗੀ ਜਿਨ੍ਹਾਂ ਨੂੰ ਪਹਿਲਾਂ ਹੀ ਬੂਸਟਰ ਡੋਜ਼ ਲੱਗ ਚੁੱਕੀ ਹੈ। ਇਹ ਜਾਣਕਾਰੀ ਦੇਸ਼ ਦੇ ਵੈਕਸੀਨ ਟਾਸਕ ਫੋਰਸ ਦੇ ਮੁਖੀ ਡਾ. ਐੱਨ. ਕੇ. ਅਰੋੜਾ ਨੇ ਦਿੱਤੀ ਸੀ। ਇਹ ਉਨ੍ਹਾਂ ਲੋਕਾਂ ਲਈ ਹੈ ਜਿਨ੍ਹਾਂ ਨੇ ਅਜੇ ਤੱਕ ਅਹਿਤਿਆਤੀ ਖੁਰਾਕ ਨਹੀਂ ਲਈ ਹੈ।

ਭਾਰਤ ਬਾਇਓਟੈੱਕ ਦੀ ਇਸ ਨੇਜ਼ਲ ਵੈਕਸੀਨ ਦਾ ਨਾ iNCOVACC ਹੈ। ਇਸ ਵੈਕਸੀਨ ਨੂੰ ਭਾਰਤ ਬਾਇਓਟੈੱਕ ਤੇ ਅਮਰੀਕਾ ਦੀ ਵਾਸ਼ਿੰਗਟਨ ਯੂਨੀਵਰਸਿਟੀ ਨੇ ਮਿਲ ਕੇ ਬਣਾਇਆ ਹੈ ਤੇ ਇਹ ਤਿੰਨ ਫੇਜ਼ ਦੇ ਟ੍ਰਾਇਲ ਵਿਚ ਅਸਰਦਾਰ ਸਾਬਤ ਹੋਈ ਹੈ। ਇਸ ਤੋਂ ਪਹਿਲਾਂ ਭਾਰਤ ਦੇ DCGI ਨੇ ਭਾਰਤ ਬਾਇਓਟੈੱਕ ਦੀ ਇੰਟ੍ਰਾ ਨੇਜਲ ਕੋਵਿੰਡ ਵੈਕਸੀਨ ਨੂੰ ਐਮਰਜੈਂਸੀ ਇਸਤੇਮਾਲ ਦੀ ਮਨਜ਼ੂਰੀ ਦੇ ਦਿੱਤੀ ਸੀ।

ਨੇਜ਼ਲ ਵੈਕਸੀਨ ਨੂੰ ਹੱਥ ‘ਤੇ ਲਗਾਏ ਜਾਣ ਦੀ ਬਜਾਏ ਨੱਕ ਤੋਂ ਦਿੱਤਾ ਜਾਵੇਗਾ ਜਿੰਨੇ ਵੀ ਅਜੇ ਤੱਕ ਸੋਧ ਹੋਏ ਹਨ, ਉਨ੍ਹਾਂ ਵਿਚ ਇਹ ਗੱਲ ਸਾਹਮਣੇ ਆਈ ਹੈ ਕਿ ਕੋਰੋਨਾ ਨੱਕ ਤੋਂ ਹੀ ਸਰੀਰ ਵਿਚ ਜਗ੍ਹਾ ਬਣਾਉਂਦਾ ਹੈ। ਇਸ ਲਈ ਜੇਕਰ ਨੱਕ ਤੋਂ ਇਸ ਵੈਕਸੀਨ ਨੂੰ ਦਿੱਤਾ ਜਾਵੇਗਾ ਤਾਂ ਇਹ ਕਾਫੀ ਅਸਰਦਾਰ ਸਾਬਤ ਹੋਵੇਗੀ।