ਨਵੀਂ ਦਿੱਲੀ . ਨੋਬਲ ਐਵਾਰਡ ਜਿੱਤ ਚੁੱਕੇ ਭਾਰਤੀ ਅਰਥਸ਼ਾਸਤਰੀ ਅਭਿਜੀਤ ਬੈਨਰਜੀ ਨੇ ਭਾਰਤੀ ਅਰਥਵਿਵਸਥਾ ਬਾਰੇ ਚਿੰਤਾ ਜ਼ਾਹਿਰ ਕੀਤੀ ਹੈ। ਬੈਨਰਜੀ ਨੇ ਕਿਹਾ ਕਿ ਹਿੰਦੁਸਤਾਨ ਵੱਡੀ ਆਰਥਿਕ ਮੰਦੀ ਦੇ ਨੇੜੇ ਪਹੁੰਚ ਚੁੱਕਿਆ ਹੈ। ਭਾਰਤੀ ਅਰਵਿਵਸਥਾ ਦੀ ਸੱਭ ਤੋ ਵੱਡੀ ਸਮਸਿੱਆ ਮੰਗ ਦੀ ਹੈ। ਡਿਮਾਂਡ ਵਧਾਉਣ ਦੀ ਲੋੜ ਹੈ, ਸਾਨੂੰ ਬਜਟ ਸੰਬੰਧੀ ਘਾਟੇ ਅਤੇ ਟਾਰਗੇਟ ਨੂੰ ਪੂਰਾ ਕਰਨ ਦੀ ਗੱਲ ਭੁਲ ਜਾਣੀ ਚਾਹੀਦੀ ਹੈ। ਅਰਥਵਿਵਸਥਾ ਨੂੰ ਤੇਜ਼ੀ ਨਾਲ ਵੱਧਣ ਦੇਣਾ ਚਾਹੀਦਾ ਹੈ।
ਇਰਾਨ ਅਤੇ ਅਮਰੀਕਾ ‘ਚ ਜੇਕਰ ਜੰਗ ਹੁੰਦੀ ਹੈ ਤਾਂ ਭਾਰਤ ਅਤੇ ਇਰਾਨ ਦਾ ਕਾਰੋਬਾਰ ਪ੍ਰਭਾਵਿਤ ਹੋਵੋਗਾ। ਭਾਵੇਂ ਭਾਰਤ ਇਰਾਨ ਤੋ ਕੱਚਾ ਤੇਲ ਨਹੀਂ ਖਰੀਦਦਾ ਹੈ ਪਰ ਸਬਜ਼ੀ, ਚੀਨੀ, ਮਿਠਾਈ, ਚਾਕਲੇਟ ਅਤੇ ਪਸ਼ੂਆਂ ਵਾਸਤੇ ਚਾਰੇ ਦੇ ਨਿਰਯਾਤ ‘ਤੇ ਭਾਰੀ ਅਸਰ ਹੋਵੇਗਾ।
ਜੇਕਰ ਜੰਗ ਹੁੰਦੀ ਹੈ ਤਾਂ ਭਾਰਤ ਨੂੰ 2025 ਤੱਕ ਪੰਜ ਲੱਖ ਕੋਰੜ ਦੀ ਇਕੋਨਮੀ ਬਣਾਉਣ ਦੇ ਪ੍ਰਧਾਨ ਮੰਤਰੀ ਮੋਧੀ ਦੇ ਸੁਫਨੇ ਨੂੰ ਝਟਕਾ ਲੱਗ ਸਕਦਾ ਹੈ। ਕੱਚਾ ਤੇਲ ਮਹਿੰਗਾ ਹੋਣ ਨਾਲ ਭਾਰਤੀ ਅਰਥਵਿਵਸਥਾ ਦਾ ਚੱਕਾ ਜਾਮ ਹੋ ਸਕਦਾ ਹੈ।
ਇਕ ਰਿਪੋਰਟ ਮੁਤਾਬਿਕ ਪਿਛਲੇ ਦੋ ਸਾਲ ‘ਚ ਇਰਾਨ ਨਾਲ ਭਾਰਤ ਦਾ ਕਾਰੋਬਾਰੀ ਸੰਬੰਧ ਵੱਧਿਆ ਹੈ। 2019 ‘ਚ ਭਾਰਤ ਤੋ ਇਰਾਨ ਨੂੰ ਐਕਸਪੋਰਟ ਹੋਣ ਵਾਲੇ ਸਾਮਾਨ ਤੋਂ 18 ਫੀਸਦੀ ਵਾਧਾ ਹੋਇਆ। ਨਾਲ ਹੀ ਇਰਾਨ ਤੋ ਹੋਣ ਵਾਲੇ ਇੰਪੋਰਟ ਤੋ 20 ਫੀਸਦੀ ਵੱਧ ਮੁਨਾਫਾ ਹੋਇਆ ਹੈ।