ਨਾਨਕਿਆਂ ਦੇ ਘਰ ਰਹਿ ਰਹੀ ਨਾਬਾਲਗ ਨਾਲ ਕਰਿਆਨੇ ਦੀ ਦੁਕਾਨ ਚਲਾਉਣ ਵਾਲੇ ਨੇ ਕੀਤੀਆਂ ਅਸ਼ਲੀਲ ਹਰਕਤਾਂ

0
352


ਲੁਧਿਆਣਾ : ਨਾਨਕਿਆਂ ਦੇ ਘਰ ਰਹਿ ਰਹੀ 14 ਵਰ੍ਹਿਆਂ ਦੀ ਨਾਬਾਲਗ ਬੱਚੀ ਨਾਲ ਕਰਿਆਨੇ ਦੀ ਦੁਕਾਨ ਚਲਾਉਣ ਵਾਲੇ ਅਧੇੜ ਵਿਅਕਤੀ ਨੇ ਅਸ਼ਲੀਲ ਹਰਕਤਾਂ ਕੀਤੀਆਂ । ਇਸ ਮਾਮਲੇ ਵਿਚ ਥਾਣਾ ਸਦਰ ਦੀ ਪੁਲਿਸ ਨੇ ਲੜਕੀ ਦੀ ਨਾਨੀ ਦੇ ਬਿਆਨ ਉੱਪਰ ਕੈਲਾਸ਼ ਨਗਰ ਸ਼ੇਰਪੁਰ ਚੌਕ ਦੇ ਰਹਿਣ ਵਾਲੇ ਭੁਪਿੰਦਰ ਸਿੰਘ ਖਿਲਾਫ਼ ਮੁਕੱਦਮਾ ਦਰਜ ਕਰ ਲਿਆ ਹੈ । ਜਾਣਕਾਰੀ ਦਿੰਦਿਆਂ ਪੱਖੋਵਾਲ ਰੋਡ ਦੀ ਰਹਿਣ ਵਾਲੀ ਔਰਤ ਨੇ ਦੱਸਿਆ ਕਿ ਉਨ੍ਹਾਂ ਦੀ ਬੇਟੀ ਅਤੇ ਦੋਹਤੀ ਕੁਝ ਸਾਲਾਂ ਤੋਂ ਉਨ੍ਹਾਂ ਦੇ ਘਰ ਵਿਚ ਹੀ ਰਹਿ ਰਹੀਆਂ ਸਨ। ਦੁਪਹਿਰ ਵੇਲੇ ਉਨ੍ਹਾਂ ਦੀ 14 ਵਰ੍ਹਿਆਂ ਦੀ ਦੋਹਤੀ ਘਰ ਦੇ ਕੋਲ ਪੈਂਦੀ ਕਰਿਆਨੇ ਦੀ ਦੁਕਾਨ ਤੋਂ ਸਾਮਾਨ ਲੈਣ ਲਈ ਗਈ । ਇਸੇ ਦੌਰਾਨ ਮੁਲਜ਼ਮ ਨੇ ਲੜਕੀ ਨਾਲ ਅਸ਼ਲੀਲ ਹਰਕਤਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਅਤੇ ਬਾਂਹ ਫੜ ਕੇ ਉਸ ਨੂੰ ਦੁਕਾਨ ਦੇ ਅੰਦਰ ਖਿੱਚਣ ਦੀ ਕੋਸ਼ਿਸ਼ ਕੀਤੀ। ਬੱਚੀ ਬਾਂਹ ਛੁਡਵਾ ਕੇ ਘਰ ਵੱਲ ਨੂੰ ਭੱਜੀ । ਘਰ ਪਹੁੰਚਣ ’ਤੇ ਉਸ ਨੇ ਨਾਨੀ ਅਤੇ ਮਾਂ ਨੂੰ ਸਾਰਾ ਕੁਝ ਦੱਸਿਆ । ਇਸ ਮਾਮਲੇ ਵਿਚ ਸਬ ਇੰਸਪੈਕਟਰ ਰਾਜਨਦੀਪ ਸਿੰਘ ਦਾ ਕਹਿਣਾ ਹੈ ਕਿ ਪੁਲਿਸ ਨੇ ਔਰਤ ਦੇ ਬਿਆਨ ਉੱਪਰ ਕੈਲਾਸ਼ ਨਗਰ ਸ਼ੇਰਪੁਰ ਕਲਾਂ ਦੇ ਵਾਸੀ ਭੁਪਿੰਦਰ ਸਿੰਘ ਦੇ ਖਿਲਾਫ ਕੇਸ ਦਰਜ ਕਰਕੇ ਪੜਤਾਲ ਸ਼ੁਰੂ ਕਰ ਦਿੱਤੀ ਹੈ । ਰਾਜਨਦੀਪ ਸਿੰਘ ਦੇ ਮੁਤਾਬਕ ਕਾਰਵਾਈ ਕਰਦਿਆਂ ਪੁਲਿਸ ਨੇ ਮੁਲਜ਼ਮ ਭੁਪਿੰਦਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ ।