ਕਪੂਰਥਲਾ | ਪਿੰਡ ਕਾਂਜਲੀ ਵਿਖੇ ਪਵਿੱਤਰ ਕਾਲੀ ਵੇਈਂ ‘ਚ ਔਰਤ ਵੱਲੋਂ ਛਾਲ ਮਾਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਅਨੁਸਾਰ ਮਹਿਲਾ ਨੂੰ ਵੇਈਂ ਵਿਚ ਛਾਲ ਮਾਰਦੇ ਸਮੇਂ ਕਿਸੇ ਰਾਹਗੀਰ ਨੇ ਦੇਖ ਲਿਆ ਤਾਂ ਉਸ ਨੇ ਇਸਦੀ ਸੂਚਨਾ ਪੁਲਿਸ ਨੂੰ ਦਿੱਤੀ।
ਪੁਲਿਸ ਵੱਲੋਂ ਮੌਕੇ ‘ਤੇ ਪਹੁੰਚ ਕੇ ਗੋਤਾਖੋਰਾਂ ਦੀ ਮਦਦ ਨਾਲ ਉਸ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਹੈ। ਡੀਐਸਪੀ ਸਬ-ਡਵੀਜ਼ਨ ਮਨਿੰਦਰਪਾਲ ਸਿੰਘ ਨੇ ਦੱਸਿਆ ਕਿ ਵੇਈਂ ਦੇ ਕੰਢਿਓਂ ਔਰਤ ਦਾ ਪਰਸ ਬਰਾਮਦ ਹੋਇਆ ਹੈ ਪਰ ਉਸ ਦੀ ਪਛਾਣ ਨਹੀਂ ਹੋ ਸਕੀ। ਉਨ੍ਹਾਂ ਕਿਹਾ ਕਿ ਗੋਤਾਖੋਰਾਂ ਵੱਲੋਂ ਔਰਤ ਦੀ ਭਾਲ ਕੀਤੀ ਜਾ ਰਹੀ ਹੈ ਅਤੇ ਪਾਣੀ ਵੀ ਰੁਕਵਾ ਦਿੱਤਾ ਗਿਆ ਹੈ।