ਅਮਰੀਕਾ ‘ਚ ਪੰਜਾਬੀ ਨੌਜਵਾਨ ਦੀ ਗੋਲੀ ਮਾਰ ਕੇ ਹੱਤਿਆ, ਸਟੋਰ ‘ਚ ਵੜ ਕੇ ਕੀਤੀ ਫਾਇਰਿੰਗ

0
115

ਨਿਊਯਾਰਕ | ਅਮਰੀਕਾ ਦੇ ਟੈਕਸਾਸ ਸੂਬੇ ‘ਚ ਸਥਿਤ ਇਕ ਸਟੋਰ ਵਿੱਚ ਕੰਮ ਕਰ ਰਹੇ ਪੰਜਾਬੀ ਨੌਜਵਾਨ ਦੀ ਸਟੋਰ ‘ਚ ਵੜ ਕੇ ਕਿਸੇ ਅਣਪਛਾਤੇ ਵਿਅਕਤੀ ਨੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਮ੍ਰਿਤਕ ਦੀ ਪਛਾਣ ਗੁਰਜੀਤਪਾਲ ਸਿੰਘ (22) ਵਾਸੀ ਪਿੰਡ ਬੱਸੀ (ਕਪੂਰਥਲਾ) ਦੇ ਰੂਪ ‘ਚ ਹੋਈ ਹੈ।

ਚਸ਼ਮਦੀਦ ਗਵਾਹ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਕ ਵਿਅਕਤੀ ਸਾਮਾਨ ਲੈਣ ਸਟੋਰ ‘ਚ ਆਇਆ, ਜੋ ਨਸ਼ੇ ਦੀ ਹਾਲਤ ਵਿੱਚ ਸੀ। ਸਾਮਾਨ ਦੀ ਕੀਮਤ ਨੂੰ ਲੈ ਕੇ ਉਸ ਦੀ ਕਲਰਕ ਨਾਲ ਤਕਰਾਰ ਹੋ ਗਈ, ਉਸ ਤੋਂ ਬਾਅਦ ਉਹ ਚਲਾ ਗਿਆ।

15 ਮਿੰਟ ਬਾਅਦ ਉਹ ਸਟੋਰ ‘ਚ ਦੁਬਾਰਾ ਆਇਆ ਤੇ ਉਥੇ ਕੰਮ ਕਰ ਰਹੇ ਗੁਰਜੀਤਪਾਲ ‘ਤੇ ਫਾਇਰਿੰਗ ਕਰਕੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ।