ਨੌਜਵਾਨ ਦੇ ਪ੍ਰਾਈਵੇਟ ਪਾਰਟ ‘ਚ ਸਾਥੀ ਨੇ ਪ੍ਰੈਸ਼ਰ ਮਸ਼ੀਨ ਨਾਲ ਭਰ ਦਿੱਤੀ ਹਵਾ, ਮਜ਼ਾਕ-ਮਜ਼ਾਕ ‘ਚ ਚਲੀ ਗਈ ਜਾਨ

0
873

ਅਲੀਗੜ੍ਹ  : ਅਲੀਗੜ੍ਹ ਦੇ ਲੋਧਾ ਥਾਣਾ ਖੇਤਰ ਦੇ ਪਿੰਡ ਬਰੋਠ ਛੱਜਮਲ ਨੇੜੇ ਐਤਵਾਰ ਸਵੇਰੇ ਪਾਈਪ ਕੰਪਨੀ ‘ਚ ਕੰਮ ਕਰਦੇ ਨੌਜਵਾਨ ਦੀ ਮਜ਼ਾਕ ਮਜ਼ਾਕ ‘ਚ ਮੌਤ ਹੋ ਗਈ। ਕੰਪਨੀ ‘ਚ ਕੰਮ ਕਰਨ ਦੇ ਦੌਰਾਨ ਉਸ ਦੇ ਸਾਥੀ ਨੇ ਵੀਰਪਾਲ ਸਿੰਘ ਦੇ ਪ੍ਰਾਈਵੇਟ ਪਾਰਟ ਵਿੱਚ ਪ੍ਰੈਸ਼ਰ ਮਸ਼ੀਨ ਨਾਲ ਹਵਾ ਭਰ ਦਿੱਤੀ।ਦੇਖਦੇ ਹੀ ਦੇਖਦੇ ਕੁਝ ਹੀ ਸਮੇਂ ਵਿੱਚ ਪੇਟ ਫੁੱਲਣ ਕਾਰਨ ਵੀਰਪਾਲ ਦੀ ਸਿਹਤ ਵਿਗੜ ਗਈ। ਉਸ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ, ਪਰ ਉਸ ਦੀ ਮੌਤ ਹੋ ਗਈ। ਪੁਲਿਸ ਨੇ ਪਰਿਵਾਰਕ ਮੈਂਬਰਾਂ ਦੀ ਸ਼ਿਕਾਇਤ ਦੇ ਆਧਾਰ ‘ਤੇ ਮਾਮਲਾ ਦਰਜ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਕੇਸ਼ੋਪੁਰ ਜੌਫਰੀ ਪਿੰਡ ਦਾ ਰਹਿਣ ਵਾਲਾ 33 ਸਾਲਾ ਵੀਰਪਾਲ ਸਿੰਘ ਬੰਨਾਦੇਵੀ ਥਾਣਾ ਖੇਤਰ ਦੇ ਏਲਮਪੁਰ ਗੜਿਆ ‘ਚ ਰਹਿ ਕੇ ਗਭਾਨਾ ਕੋਣਾਰਕ ਕੰਪਨੀ ‘ਚ ਕੰਮ ਕਰਦਾ ਸੀ। ਉਹ ਰੋਜ਼ਾਨਾ ਦੀ ਤਰ੍ਹਾਂ ਐਤਵਾਰ ਦੀ ਸਵੇਰੇ ਕੰਪਨੀ ‘ਚ ਕੰਮ ‘ਤੇ ਗਿਆ ਹੋਇਆ ਸੀ। ਉਸ ਦਾ ਇੱਕ ਸਾਥੀ ਕਰਮਚਾਰੀ ਏਅਰ ਪ੍ਰੈਸ਼ਰ ਦੇ ਪਾਈਪ ਨਾਲ ਸਫਾਈ ਕਰ ਰਿਹਾ ਸੀ। ਫਿਰ ਦੋਹਾਂ ਵਿਚਕਾਰ ਹਾਸਾ-ਮਜ਼ਾਕ ਸ਼ੁਰੂ ਹੋ ਗਿਆ। ਇਸ ਦੌਰਾਨ ਇਕ ਸਾਥੀ ਕਰਮਚਾਰੀ ਨੇ ਵੀਰਪਾਲ ਦੇ ਪ੍ਰਾਈਵੇਟ ਪਾਰਟ ਵਿੱਚ ਏਅਰ ਪ੍ਰੈਸ਼ਰ ਪਾਈਪ ਲਗਾ ਦਿੱਤੀ। ਇਸ ਕਾਰਨ ਵੀਰਪਾਲ ਦੇ ਸਰੀਰ ਵਿੱਚ ਹਵਾ ਭਰ ਜਾਣ ਕਾਰਨ ਸਿਹਤ ਵਿਗੜ ਗਈ। ਇਸ ਦੀ ਸੂਚਨਾ ਮਿਲਦੇ ਹੀ ਕੰਪਨੀ ‘ਚ ਖਲਬਲੀ ਮਚ ਗਈ। ਵੀਰਪਾਲ ਨੂੰ ਤੁਰੰਤ ਨਿੱਜੀ ਹਸਪਤਾਲ ਲਿਜਾਇਆ ਗਿਆ। ਗੰਭੀਰ ਹਾਲਤ ਨੂੰ ਦੇਖਦੇ ਹੋਏ ਡਾਕਟਰਾਂ ਨੇ ਉਸ ਨੂੰ ਜੇਐੱਨ ਮੈਡੀਕਲ ਕਾਲਜ ਰੈਫਰ ਕਰ ਦਿੱਤਾ। ਜਿੱਥੇ ਇਲਾਜ ਦੌਰਾਨ ਵੀਰਪਾਲ ਦੀ ਮੌਤ ਹੋ ਗਈ।

ਘਟਨਾ ਦੀ ਜਾਣਕਾਰੀ ਮਿਲਦੇ ਹੀ ਪੁਲਿਸ ਟੀਮ ਮੌਕੇ ‘ਤੇ ਪਹੁੰਚ ਗਈ। ਪੁਲਿਸ ਨੇ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤੀ। ਵੀਰਪਾਲ ਦੀ ਮੌਤ ਕਾਰਨ ਪਰਿਵਾਰਕ ਮੈਂਬਰਾਂ ਦਾ ਰੋ ਰੋ ਕੇ ਬੁਰਾ ਹਾਲ ਹੈ। ਇਸ ਸਬੰਧੀ ਸੀਓ ਗਭਾਨਾ ਸ਼ੁਵੇਂਦੂ ਸਿੰਘ ਨੇ ਦੱਸਿਆ ਕਿ ਵੀਰਪਾਲ ਦੀ ਮੌਤ ਏਅਰ ਪ੍ਰੈਸ਼ਰ ਦੀ ਪਾਈਪ ਰਾਹੀਂ ਉਸ ਦੇ ਗੁਪਤ ਅੰਗ ਵਿੱਚ ਹਵਾ ਭਰਨ ਕਾਰਨ ਹੋਈ ਹੈ। ਪਰਿਵਾਰਕ ਮੈਂਬਰਾਂ ਦੀ ਸ਼ਿਕਾਇਤ ‘ਤੇ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।