ਚੰਡੀਗੜ੍ਹ/ਅੰਮ੍ਰਿਤਸਰ/ਲੁਧਿਆਣਾ/ਜਲੰਧਰ | ਮੁੱਖ ਮੰਤਰੀ ਨੇ ਸ਼ਨੀਵਾਰ ਨੂੰ ਟਵੀਟ ਕਰਕੇ ਦੱਸਿਆ ਹੈ ਕਿ ਮੁਫਤ ਬਿਜਲੀ ਸਕੀਮ 1 ਜੁਲਾਈ ਤੋਂ ਲਾਗੂ ਹੋ ਚੁੱਕੀ ਹੈ। ਸਤੰਬਰ ਦੇ ਪਹਿਲੇ ਮਹੀਨੇ ਪੰਜਾਬ ਦੇ 51 ਲੱਖ ਪਰਿਵਾਰਾਂ ਦਾ ਬਿਜਲੀ ਬਿਲ ਜੀਰੋ ਆਵੇਗਾ।
ਸੀਐਮ ਨੇ ਆਪਣੇ ਟਵਿੱਟ ਵਿੱਚ ਲਿੱਖਿਆ ਹੈ- ਬਿਜਲੀ ਗਰੰਟੀ ਸੰਬੰਧੀ ਬਹੁਤ ਵੱਡੀ ਖੁਸ਼ਖਬਰੀ ਪੰਜਾਬੀਆਂ ਨਾਲ ਸਾਂਝੀ ਕਰਨ ਜਾ ਰਿਹਾ ਹਾਂ ..1 ਜੁਲਾਈ ਤੋਂ ਮੁਫ਼ਤ ਬਿਜਲੀ ਦਾ ਵਾਅਦਾ ਲਾਗੂ ਹੋ ਗਿਆ..ਜੁਲਾਈ-ਅਗਸਤ ਦਾ ਬਿਲ ਸਤੰਬਰ ਦੇ ਪਹਿਲੇ ਹਫ਼ਤੇ ਆਵੇਗਾ ..ਖੁਸ਼ਖਬਰੀ ਹੈ ਕਿ ਲੱਗਭੱਗ 51 ਲੱਖ ਘਰਾਂ ਨੂੰ ਬਿਜਲੀ ਦਾ ਬਿਲ ਜ਼ੀਰੋ ਆਵੇਗਾ ..ਜੋ ਕਹਿੰਦੇ ਹਾਂ ਓਹ ਪੂਰਾ ਕਰਦੇ ਹਾਂ..
ਜਿਕਰਯੋਗ ਹੈ ਕਿ ਮਹੀਨੇ ਦੇ 300 ਯੂਨਿਟ ਅਤੇ 2 ਮਹੀਨੇ ਦੇ 600 ਯੂਨਿਟ ਸੂਬੇ ਦੇ ਹਰ ਪਰਿਵਾਰ ਨੂੰ ਮੁਫਤ ਦਿੱਤੇ ਜਾਣਗੇ। ਇਸ ਵਿੱਚ ਜਾਤਿ ਜਾਂ ਲੋਡ ਨਹੀਂ ਵੇਖਿਆ ਜਾਵੇਗਾ। ਦਲਿਤ ਪਰਿਵਾਰਾਂ ਨੂੰ 600 ਯੂਨਿਟ ਤੋਂ ਸਿਰਫ ਉੱਤੇ ਵਾਲਾ ਬਿੱਲ ਦੇਣਾ ਹੋਵੇਗਾ ਜਦਕਿ ਜਨਰਲ ਵਰਗ ਨੂੰ 600 ਤੋਂ ਇੱਕ ਯੂਨਿਟ ਵੱਧ ਹੋਣ ਤੇ ਸਾਰਾ ਬਿਲ ਦੇਣਾ ਪਵੇਗਾ।