ਖੰਨਾ ਦੇ ਨਸ਼ਾ-ਛੁਡਾਊ ਕੇਂਦਰ ‘ਚ ਨੌਜਵਾਨ ਦੀ ਕੁੱਟ-ਕੁੱਟ ਕੇ ਹੱਤਿਆ, ਡੇਢ ਮਹੀਨੇ ਤਕ ਛੁਪਾਇਆ ਰਾਜ, ਭਰਾ ਮਿਲਣ ਪਹੁੰਚਿਆ ਤਾਂ ਹੋਇਆ ਖੁਲਾਸਾ

0
230

ਖੰਨਾ | ਇਥੋਂ ਇਕ ਦੁਖਦਾਈ ਖਬਰ ਸਾਹਮਣੇ ਆਈ ਹੈ। ਖੰਨਾ ਦੇ ਪਾਇਲ ਇਲਾਕੇ ਵਿਚ ਇਕ ਗੈਰ-ਕਾਨੂੰਨੀ ਨਸ਼ਾ-ਛੁਡਾਊ ਕੇਂਦਰ ਵਿਚ ਨੌਜਵਾਨ ਦੀ ਕੁੱਟ-ਕੁੱਟ ਕੇ ਹੱਤਿਆ ਕਰ ਦਿੱਤੀ ਗਈ, ਜਿਸ ਤੋਂ ਬਾਅਦ ਲਾਸ਼ ਨੂੰ ਨਹਿਰ ‘ਚ ਸੁੱਟ ਦਿੱਤਾ। ਡੇਢ ਮਹੀਨੇ ਤੱਕ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੂੰ ਵੀ ਇਸ ਬਾਰੇ ਕੋਈ ਥਹੁ-ਪਤਾ ਨਹੀਂ ਲੱਗਾ। ਜਦੋਂ ਪੁਲਿਸ ਨੇ ਲਾਪਤਾ ਨੌਜਵਾਨ ਦੀ ਭਾਲ ਸ਼ੁਰੂ ਕੀਤੀ ਤਾਂ ਸੱਚਾਈ ਸਾਹਮਣੇ ਆ ਗਈ।

ਇਸ ਸਬੰਧੀ ਪਾਇਲ ਥਾਣੇ ਵਿਚ 5 ਮੁਲਜ਼ਮਾਂ ਪ੍ਰਨੀਤ ਸਿੰਘ, ਹਰਮਨਪ੍ਰੀਤ ਸਿੰਘ, ਉਸ ਦੇ ਭਰਾ ਵਿਕਰਮ ਸਿੰਘ ਵਿੱਕੀ, ਗੁਰਵਿੰਦਰ ਸਿੰਘ ਗਿੰਦਾ ਅਤੇ ਪ੍ਰਦੀਪ ਸਿੰਘ ਖ਼ਿਲਾਫ਼ ਕਤਲ ਅਤੇ ਕੁੱਟਮਾਰ ਦੇ ਦੋਸ਼ ਹੇਠ ਕੇਸ ਦਰਜ ਕੀਤਾ ਗਿਆ ਹੈ। ਜਾਣਕਾਰੀ ਅਨੁਸਾਰ ਪਾਇਲ ਦੇ ਕੱਦੋਂ ਰੋਡ ‘ਤੇ ਸਥਿਤ ਗੁਰੂ ਕ੍ਰਿਪਾ ਵਿਦਿਆਲਿਆ ਨਾਂ ਦੇ ਮਕਾਨ ‘ਚ ਨਾਜਾਇਜ਼ ਤੌਰ ‘ਤੇ ਨਸ਼ਾ-ਛੁਡਾਊ ਕੇਂਦਰ ਚੱਲ ਰਿਹਾ ਸੀ।

मौत से पहले दिखने लगें ये 7 संकेत तो समझ जाइए कि काल आ गया है करीब - Know  About Death Signs In Hindi - Amar Ujala Hindi News Live

ਅੰਮ੍ਰਿਤਸਰ ਦਾ ਰਹਿਣ ਵਾਲਾ ਅਮਨਦੀਪ ਸਿੰਘ ਕਰੀਬ 2 ਮਹੀਨੇ ਪਹਿਲਾਂ ਇਥੇ ਦਾਖਲ ਹੋਇਆ ਸੀ। ਅੰਮ੍ਰਿਤਸਰ ਦੇ ਫਤਿਹ ਸਿੰਘ ਨੂੰ ਕਰੀਬ 5 ਮਹੀਨਿਆਂ ਤੋਂ ਇਸ ਕੇਂਦਰ ਵਿਚ ਦਾਖਲ ਕਰਵਾਇਆ ਗਿਆ। ਸੈਂਟਰ ਵਿਚ ਦਾਖ਼ਲ ਨੌਜਵਾਨਾਂ ਨਾਲ ਅਣਮਨੁੱਖੀ ਸਲੂਕ ਕੀਤਾ ਗਿਆ। ਕੰਮ ਨਾ ਕਰਨ ‘ਤੇ ਕੁੱਟਮਾਰ ਕਰਦੇ ਸਨ।

21 ਅਪ੍ਰੈਲ ਨੂੰ ਅਮਨਦੀਪ ਸਿੰਘ ਨੂੰ ਕੱਪੜੇ ਧੋਣ ਲਈ ਲਾਇਆ ਗਿਆ ਸੀ। ਅਮਨਦੀਪ ਹੌਲੀ-ਹੌਲੀ ਕੱਪੜੇ ਧੋ ਰਿਹਾ ਸੀ, ਇਸ ਕਾਰਨ ਉਕਤ ਮੁਲਜ਼ਮਾਂ ਨੇ ਰਾਤ ਨੂੰ ਹਾਲ ਦੇ ਅੰਦਰ ਅਮਨਦੀਪ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ। ਫਤਿਹ ਸਿੰਘ ਅਤੇ ਹੋਰ ਨੌਜਵਾਨਾਂ ਦੇ ਸਾਹਮਣੇ ਅਮਨਦੀਪ ਨੂੰ ਡੰਡਿਆਂ ਨਾਲ ਬੇਰਹਿਮੀ ਨਾਲ ਕੁੱਟਿਆ। ਇਸ ਦੌਰਾਨ ਅਮਨਦੀਪ ਦੀ ਮੌਤ ਹੋ ਗਈ ਸੀ।

ਇਸ ਤੋਂ ਬਾਅਦ ਮੁਲਜ਼ਮਾਂ ਨੇ ਅਮਨਦੀਪ ਦੀ ਲਾਸ਼ ਨੂੰ ਬਾਹਰ ਕੱਢ ਲਿਆ ਅਤੇ ਸੈਂਟਰ ਵਿਚ ਦਾਖ਼ਲ ਹੋਰ ਨੌਜਵਾਨਾਂ ਨੂੰ ਬੰਦ ਕਰ ਦਿੱਤਾ। ਕੁਝ ਦਿਨਾਂ ਬਾਅਦ ਮੁਲਜ਼ਮ ਨਸ਼ਾ-ਛੁਡਾਊ ਕੇਂਦਰ ਵਿਚ ਕਹਿਣ ਲੱਗਾ ਕਿ ਉਸ ਨੇ ਅਮਨਦੀਪ ਸਿੰਘ ਨੂੰ ਆਪਣੇ ਘਰ ਛੱਡ ਦਿੱਤਾ ਹੈ। ਇਸੇ ਦੌਰਾਨ 9 ਜੂਨ ਨੂੰ ਅਮਨਦੀਪ ਸਿੰਘ ਦਾ ਭਰਾ ਰਵਿੰਦਰ ਸਿੰਘ ਨਸ਼ਾ-ਛੁਡਾਊ ਕੇਂਦਰ ਆਇਆ, ਜਿਸ ਨੇ ਅਮਨਦੀਪ ਸਿੰਘ ਬਾਰੇ ਪੁੱਛਿਆ।

ਇਸ ਤੋਂ ਬਾਅਦ ਨਸ਼ਾ-ਛੁਡਾਊ ਕੇਂਦਰ ਵਿਚ ਦਾਖ਼ਲ ਨੌਜਵਾਨਾਂ ਨੂੰ ਯਕੀਨ ਹੋ ਗਿਆ ਕਿ ਅਮਨਦੀਪ ਦਾ ਕਤਲ ਕਰਨ ਤੋਂ ਬਾਅਦ ਮੁਲਜ਼ਮਾਂ ਵੱਲੋਂ ਉਸ ਦੀ ਲਾਸ਼ ਨੂੰ ਖੁਰਦ-ਬੁਰਦ ਕੀਤਾ ਗਿਆ ਸੀ। ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ। ਫਤਿਹ ਸਿੰਘ ਨੇ ਪੁਲਿਸ ਕੋਲ ਬਿਆਨ ਦਰਜ ਕਰਵਾਏ ਕਿ ਉਸ ਦੇ ਸਾਹਮਣੇ ਅਮਨਦੀਪ ਸਿੰਘ ਦੀ ਕੁੱਟਮਾਰ ਕੀਤੀ ਗਈ। ਪੁਲਿਸ ਨੇ ਨਸ਼ਾ-ਛੁਡਾਊ ਕੇਂਦਰ ਚਲਾ ਰਹੇ ਦੋ ਵਿਅਕਤੀਆਂ ਸਮੇਤ ਪੰਜ ਖ਼ਿਲਾਫ਼ ਕੇਸ ਦਰਜ ਕੀਤਾ ਹੈ।

ਗੈਰ-ਕਾਨੂੰਨੀ ਤੌਰ ‘ਤੇ ਚੱਲ ਰਹੇ ਨਸ਼ਾ-ਛੁਡਾਊ ਕੇਂਦਰ ‘ਚ ਨੌਜਵਾਨਾਂ ‘ਤੇ ਥਰਡ ਡਿਗਰੀ ਤਸ਼ੱਦਦ ਕੀਤਾ ਗਿਆ। ਗੁਪਤ ਅੰਗਾਂ ‘ਤੇ ਡੰਡੇ ਮਾਰੇ ਗਏ। ਇਸ ਸੈਂਟਰ ‘ਚ ਇਲਾਜ ਕਰਵਾਉਣ ਆਏ ਇਕ ਨੌਜਵਾਨ ਨੇ ਕੈਮਰੇ ਦੇ ਸਾਹਮਣੇ ਸਾਰੇ ਰਾਜ਼ ਖੋਲ੍ਹ ਦਿੱਤੇ। ਨੌਜਵਾਨਾਂ ਨੇ ਦੱਸਿਆ ਕਿ ਉਨ੍ਹਾਂ ਨਾਲ ਜਾਨਵਰਾਂ ਵਰਗਾ ਸਲੂਕ ਕੀਤਾ ਗਿਆ। ਨਸ਼ਾ ਛੁਡਾਉਣ ਵਾਲੇ ਖੁਦ ਵੀ ਨਸ਼ੇ ਕਰਦੇ ਹਨ ਤੇ ਜ਼ੁਲਮ ਕਰਦੇ ਸਨ। ਪਾਇਲ ਥਾਣੇ ਦੇ ਐਸਐਚਓ ਵਿਨੋਦ ਕੁਮਾਰ ਨੇ ਦੱਸਿਆ ਕਿ ਪੰਜਾਂ ਮੁਲਜ਼ਮਾਂ ਖ਼ਿਲਾਫ਼ ਕਤਲ ਅਤੇ ਲਾਸ਼ ਨੂੰ ਖੁਰਦ-ਬੁਰਦ ਕਰਨ ਦੇ ਦੋਸ਼ ਹੇਠ ਕੇਸ ਦਰਜ ਕਰ ਲਿਆ ਗਿਆ ਹੈ ਤੇ ਕਿਹਾ ਕਿ ਮੁਲਜ਼ਮਾਂ ਨੂੰ ਜਲਦੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।