ਤਰਨਤਾਰਨ ‘ਚ ਰੰਜਿਸ਼ਨ ਘਰ ਅੰਦਰ ਵੜ ਕੇ ਅਣਪਛਾਤਿਆਂ ਸਾੜਿਆ ਸਾਮਾਨ, ਰੋਕਣ ‘ਤੇ ਘਰਦਿਆਂ ਨੂੰ ਕੁੱਟਿਆ

0
1389

ਤਰਨਤਾਰਨ | ਪਿੰਡ ਮਰਗਿੰਦਪੁਰਾ ਵਿਖੇ ਰੰਜਿਸ਼ਨ ਘਰ ‘ਚ ਦਾਖ਼ਲ ਹੋ ਕੇ ਸਾਮਾਨ ਚੋਰੀ ਕਰਨ, ਭੰਨ-ਤੋੜ ਅਤੇ ਅੱਗ ਲਗਾ ਕੇ ਸਾੜਨ ਤੋਂ ਰੋਕਣ ‘ਤੇ ਕੁੱਟ-ਮਾਰ ਕਰਨ ਦੇ ਮਾਮਲੇ ‘ਚ ਥਾਣਾ ਕੱਚਾ ਪੱਕਾ ਦੀ ਪੁਲਿਸ ਨੇ 29 ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।

ਨਿਰਭੈ ਸਿੰਘ ਨੇ ਪੁਲਿਸ ਨੂੰ ਸ਼ਿਕਾਇਤ ‘ਚ ਦੱਸਿਆ ਕਿ ਉਸ ਦੇ ਭਰਾ ਲਵਪ੍ਰੀਤ ਸਿੰਘ ਦਾ ਕੁਝ ਦਿਨ ਪਹਿਲਾਂ ਝਗੜਾ ਹੋਇਆ ਸੀ, ਜਿਸ ਕਾਰਨ ਕਰਨਦੀਪ ਸਿੰਘ ਕਰਨ, ਲਵਪ੍ਰੀਤ ਸਿੰਘ ਲੱਬੂ, ਅਨਮੋਲ ਸਿੰਘ, ਬਾਊ ਡਰਾਈਵਰ, ਸ਼ੇਰਾ, ਸ਼ੇਰਾ ਦਾਤਰ, ਅਰਸ਼ਦੀਪ ਸਿੰਘ, ਸੁਖਚੈਨ ਸਿੰਘ, ਖੰਨਾ ਅਤੇ 15-20 ਅਣਪਛਾਤੇ ਵਿਅਕਤੀ ਹਥਿਆਰਾਂ ਨਾਲ ਲੈਸ ਹੋ ਕੇ ਉਨ੍ਹਾਂ ਦੇ ਘਰ ‘ਚ ਦਾਖ਼ਲ ਹੋਏ ਤੇ ਸਾਮਾਨ ਦੀ ਭੰਨ-ਤੋੜ ਕਰਨੀ ਸ਼ੁਰੂ ਕਰ ਦਿੱਤੀ। ਜਦੋਂ ਉਨ੍ਹਾਂ ਨੇ ਰੋਕਿਆ ਤਾਂ ਉਕਤ ਵਿਅਕਤੀਆਂ ਨੇ ਕੁੱਟਮਾਰ ਕਰਨ ਉਪਰੰਤ ਸਾਮਾਨ ਨੂੰ ਅੱਗ ਲਗਾ ਦਿੱਤੀ ਅਤੇ ਕੁਝ ਸਾਮਾਨ ਵੀ ਚੋਰੀ ਕਰਕੇ ਲੈ ਗਏ।

ਇਸ ਤੋਂ ਪਹਿਲਾਂ ਵੀ ਇਨ੍ਹਾਂ ਨੇ ਹਮਲਾ ਕੀਤਾ ਸੀ, ਜਿਸ ਦੀ ਸ਼ਿਕਾਇਤ ਉਨ੍ਹਾਂ ਨੇ ਪੁਲਿਸ ਨੂੰ ਕਰ ਦਿੱਤੀ । ਸਬ-ਇੰਸਪੈਕਟਰ ਬਲਬੀਰ ਸਿੰਘ ਨੇ ਦੱਸਿਆ ਕਿ ਨਿਰਭੈ ਸਿੰਘ ਦੀ ਸ਼ਿਕਾਇਤ ‘ਤੇ 29 ਵਿਅਕਤੀਆਂ ਨੂੰ ਕੇਸ ‘ਚ ਨਾਮਜ਼ਦ ਕਰ ਲਿਆ ਹੈ ਤੇ 2 ਮੁਲਜ਼ਮਾਂ ਨੂੰ ਫੜ ਲਿਆ ਹੈ ਜਦਕਿ ਬਾਕੀ ਮੁਲਜ਼ਮਾਂ ਦੀ ਗ੍ਰਿਫਤਾਰੀ ਲਈ ਕਾਰਵਾਈ ਕੀਤੀ ਜਾ ਰਹੀ ਹੈ।