ਸੰਗਰੂਰ : ਕਰਜ਼ੇ ਤੋਂ ਪ੍ਰੇਸ਼ਾਨ ਕਿਸਾਨ ਨੇ ਦਿੱਤੀ ਜਾਨ, 7 ਲੱਖ ਚੜ੍ਹਿਆ ਸੀ ਸਿਰ ‘ਤੇ ਕਰਜ਼ਾ

0
3580

ਸੰਗਰੂਰ/ਦਿੜ੍ਹਬਾ | ਇਥੋਂ ਇਕ ਮੰਦਭਾਗੀ ਖਬਰ ਸਾਹਮਣੇ ਆਈ ਹੈ। ਕਰਜ਼ੇ ਤੋਂ ਪ੍ਰੇਸ਼ਾਨ ਕਿਸਾਨ ਨੇ ਜਾਨ ਦੇ ਦਿੱਤੀ। ਪਿੰਡ ਦੀਵਾਨਗੜ੍ਹ ਕੈਂਪਰ ਦੀ ਇਹ ਖਬਰ ਹੈ। ਜਾਣਕਾਰੀ ਅਨੁਸਾਰ ਨਿਰੰਜਨ ਸਿੰਘ (55) ਕਰੀਬ 12 ਕਿੱਲੇ ਜ਼ਮੀਨ ਠੇਕੇ ‘ਤੇ ਲੈ ਕੇ ਖੇਤੀ ਕਰਦਾ ਸੀ।

ਮ੍ਰਿਤਕ ਕਿਸਾਨ ਦੀ ਪਤਨੀ ਅਤੇ ਪੁੱਤਰ ਜਸਵਿੰਦਰ ਸਿੰਘ ਨੇ ਦੱਸਿਆ ਕਿ ਠੇਕੇ ‘ਤੇ ਜ਼ਮੀਨ ਲੈਣ ਕਰਕੇ ਪਰਿਵਾਰ ‘ਤੇ ਕਰੀਬ 7 ਲੱਖ ਰੁਪਏ ਦਾ ਕਰਜ਼ਾ ਚੜ੍ਹ ਗਿਆ, ਜਿਸ ਕਰਕੇ ਉਹ ਪਿਛਲੇ ਸਮੇਂ ਤੋਂ ਪ੍ਰੇਸ਼ਾਨ ਰਹਿੰਦਾ ਸੀ। ਰਾਤ ਨੂੰ ਨਿਰੰਜਨ ਸਿੰਘ ਨੇ ਘਰ ਵਿਚ ਹੀ ਜਾਨ ਦੇ ਦਿੱਤੀ। ਥਾਣਾ ਦਿੜ੍ਹਬਾ ਦੀ ਪੁਲਿਸ ਪਾਰਟੀ ਨੇ ਪਰਿਵਾਰ ਤੋਂ ਬਿਆਨ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ। ਮ੍ਰਿਤਕ ਨਿਰੰਜਨ ਸਿੰਘ ਪਿੱਛੇ ਪਤਨੀ ਅਤੇ 4 ਪੁੱਤਰ ਛੱਡ ਗਿਆ ਹੈ।