ਰਾਜਸਥਾਨ ‘ਚ ਕਿਸਾਨ ਦੀਆਂ ਬੇਟੀਆਂ ਨੇ ਰਚਿਆ ਇਤਿਹਾਸ, ਤਿੰਨੋਂ ਬਣੀਆਂ ਅਫ਼ਸਰ

0
1091

ਜੈਪੁਰ | ਰਾਜਸਥਾਨ ‘ਚ ਹਨੂਮਾਨਗੜ੍ਹ ਜ਼ਿਲੇ ਦੇ ਭੈਰੂਸਰੀ ਪਿੰਡ ਦੀਆਂ 3 ਸਕੀਆਂ ਭੈਣਾਂ ਨੇ ਇਕੋ ਸਮੇਂ ਰਾਜਸਥਾਨ ਪ੍ਰਸਾਸ਼ਨਿਕ ਸੇਵਾ (RAS) ਅਧਿਕਾਰੀ ਬਣ ਕੇ ਇਤਿਹਾਸ ਰਚ ਦਿੱਤਾ ਹੈ।

ਕਿਸਾਨ ਦੀਆਂ ਤਿੰਨੋਂ ਬੇਟੀਆਂ ਨੇ ਸਾਬਿਤ ਕਰ ਦਿੱਤਾ ਹੈ ਕਿ ਜੇਕਰ ਇੱਛਾ ਸ਼ਕਤੀ ਅਤੇ ਚੰਗਾ ਪਾਲਣ-ਪੋਸ਼ਣ ਕੀਤਾ ਜਾਵੇ ਤਾਂ ਕੁੜੀਆਂ ਬੋਝ ਨਹੀਂ ਹੁੰਦੀਆਂ। ਕੁੜੀਆਂ ਦੀ ਇਸ ਉਪਲਬਧੀ ਦੀ ਪੂਰੇ ਸੂਬੇ ‘ਚ ਚਰਚਾ ਹੈ।

ਤਿੰਨੋਂ ਭੈਣਾਂ ਸੁਮਨ, ਅੰਸ਼ੂ ਤੇ ਰਿਤੂ ਸਹਾਰਨ ਨੇ 2018 ‘ਚ RAS ਦੀ ਪ੍ਰੀਖਿਆ ਦਿੱਤੀ ਸੀ, ਜਿਸ ਦਾ 2 ਦਿਨ ਪਹਿਲਾਂ ਨਤੀਜਾ ਆਇਆ ਹੈ। ਤਿੰਨਾਂ ਭੈਣਾਂ ਦਾ ਰਿਜ਼ਲਟ ਸੁਣ ਕੇ ਪੂਰੇ ਪਿੰਡ ‘ਚ ਖੁਸ਼ੀ ਦਾ ਮਾਹੌਲ ਹੈ ਤੇ ਮਠਿਆਈਆਂ ਵੰਡੀਆਂ ਜਾ ਰਹੀਆਂ ਹਨ।

ਬੇਟੀਆਂ ਦੀ ਕਾਮਯਾਬੀ ਤੋਂ ਖੁਸ਼ ਪਿਤਾ ਸਹਿਦੇਵ ਤੇ ਮਾਂ ਮੀਰਾ ਨੇ ਕਿਹਾ ਕਿ ਬੇਟੀਆਂ ਨੂੰ ਸ਼ੁਰੂ ਤੋਂ ਹੀ ਚੰਗੀ ਸਿੱਖਿਆ ਦਿੱਤੀ ਹੈ। ਅਸੀਂ ਕਦੇ ਵੀ ਕੁੜੀਆਂ ਨੂੰ ਬੋਝ ਨਹੀਂ ਸਮਝਿਆ।

ਸੜਕਾਂ ‘ਤੇ  ਸਫਾਈ ਕਰਦਿਆਂ ਕੀਤੀ ਪੜ੍ਹਾਈ, ਹੁਣ ਬਣੀ RAS ਅਧਿਕਾਰੀ

ਜੋਧਪੁਰ ਨਗਰ ਨਿਗਮ ਦੀ ਸਫਾਈ ਕਰਮਚਾਰੀ ਆਸ਼ਾ ਕੰਡਾਰਾ ਦੀ ਵੀ RAS ‘ਚ ਚੋਣ ਹੋਈ ਹੈ। 2 ਬੱਚਿਆਂ ਦੀ ਮਾਂ ਆਸ਼ਾ ਦਾ ਕਰੀਬ 5 ਸਾਲ ਪਹਿਲਾਂ ਤਲਾਕ ਹੋ ਗਿਆ ਤਾਂ ਪਰਿਵਾਰ ਦੀ ਜ਼ਿੰਮੇਵਾਰੀ ਉਸ ‘ਤੇ ਆ ਗਈ। ਉਸ ਨੇ ਸੜਕਾਂ ‘ਤੇ ਸਫਾਈ ਕਰਕੇ ਪ੍ਰੀਖਿਆ ਦਿੱਤੀ ਅਤੇ ਹੁਣ RAS ਅਧਿਕਾਰੀ ਬਣੀ।