PGI ‘ਚ ਡਾਕਟਰ ਦੇ ਭੇਸ ‘ਚ ਆਈ ਲੜਕੀ ਵੱਲੋਂ ਮਰੀਜ਼ ਨੂੰ ਗਲਤ ਟੀਕਾ ਲਗਾਉਣ ਮਗਰੋਂ ਸਟਾਫ ‘ਤੇ ਡਰੈੱਸ ਕੋਡ ਲਾਗੂ

0
840

ਚੰਡੀਗੜ੍ਹ, 24 ਨਵੰਬਰ | PGI ਦੇ ਨਹਿਰੂ ਹਸਪਤਾਲ ਵਿਚ ਮਹਿਲਾ ਮਰੀਜ਼ ਨੂੰ ਜ਼ਹਿਰੀਲਾ ਟੀਕਾ ਲਗਾਉਣ ਦੇ ਮਾਮਲੇ ਤੋਂ ਬਾਅਦ ਹਸਪਤਾਲ ਦੇ ਅਧਿਕਾਰੀਆਂ ਨੇ ਸਟਾਫ ਅਤੇ ਡਾਕਟਰਾਂ ਨੂੰ ਕੰਮ ‘ਤੇ ਵਰਦੀ ਅਤੇ ਪਛਾਣ ਪੱਤਰ ਪਹਿਨਣ ਦੇ ਨਿਰਦੇਸ਼ ਦਿੱਤੇ ਹਨ।

ਜਾਰੀ ਹੁਕਮਾਂ ਵਿਚ ਪੀਜੀਆਈ ਦੇ ਡਾਇਰੈਕਟਰ ਡਾ. ਵਿਵੇਕ ਲਾਲ ਨੇ ਕਿਹਾ, “ਇਹ ਦੇਖਿਆ ਗਿਆ ਹੈ ਕਿ ਸਟਾਫ਼ ਮੈਂਬਰ, ਜਿਨ੍ਹਾਂ ਵਿਚ ਫੈਕਲਟੀ, ਰੈਜ਼ੀਡੈਂਟ ਡਾਕਟਰ, ਵਿਦਿਆਰਥੀ, ਨਰਸਿੰਗ ਅਤੇ ਪੈਰਾ-ਮੈਡੀਕਲ ਸਟਾਫ਼ ਸ਼ਾਮਲ ਹਨ, ਵਰਦੀ ਦੇ ਨਾਲ ਨਾ ਤਾਂ ਏਪਰਨ ਅਤੇ ਨਾ ਹੀ ਪਛਾਣ ਪੱਤਰ ਪਾਉਂਦੇ ਹਨ। ਸੰਸਥਾ ਦੇ ਸਾਰੇ ਸਟਾਫ਼ ਮੈਂਬਰਾਂ ਨੂੰ ਏਪਰਨ, ਵਰਦੀ ਅਤੇ ਪਛਾਣ ਪੱਤਰ ਪਾ ਕੇ ਨਿਯਮਾਂ ਦੀ ਪਾਲਣਾ ਕਰਨ ਦੇ ਨਿਰਦੇਸ਼ ਦਿਤੇ ਜਾਂਦੇ ਹਨ”।

ਦੱਸ ਦਈਏ ਕਿ 15 ਨਵੰਬਰ ਨੂੰ ਨਹਿਰੂ ਹਸਪਤਾਲ ਡੀ-ਬਲਾਕ ਦੀ ਤੀਜੀ ਮੰਜ਼ਿਲ ‘ਤੇ ਗਾਇਨੀਕੋਲਾਜ਼ੀ ਵਾਰਡ ‘ਚ ਇਕ ਅਣਪਛਾਤੀ ਲੜਕੀ ਨੇ ਦਾਖਲ ਹੋ ਕੇ ਮਹਿਲਾ ਮਰੀਜ਼ ਨੂੰ ਗਲਤ ਟੀਕਾ ਲਗਾ ਦਿੱਤਾ ਸੀ। ਰਾਜਪੁਰਾ ਦੀ ਵਸਨੀਕ ਮਰੀਜ਼ ਹਰਮੀਤ ਕੌਰ (25) ਨੂੰ 3 ਨਵੰਬਰ ਨੂੰ ਗੁਰਦਿਆਂ ਦੀ ਸਮੱਸਿਆ ਕਾਰਨ ਪੀਜੀਆਈ ਦੇ ਆਈਸੀਯੂ ਵਿਚ ਦਾਖਲ ਕਰਵਾਇਆ ਗਿਆ ਸੀ। ਉਸ ਨੂੰ 13 ਨਵੰਬਰ ਨੂੰ ਗਾਇਨੀਕੋਲਾਜੀ ਵਾਰਡ ਵਿਚ ਸ਼ਿਫਟ ਕੀਤਾ ਗਿਆ ਸੀ।

6 ਦਿਨਾਂ ਬਾਅਦ ਚੰਡੀਗੜ੍ਹ ਪੁਲਿਸ ਨੇ ਮੁਲਜ਼ਮ ਜਸਪ੍ਰੀਤ ਕੌਰ ਨੂੰ ਗ੍ਰਿਫਤਾਰ ਕਰ ਲਿਆ। ਇਸ ਦੌਰਾਨ ਖੁਲਾਸਾ ਹੋਇਆ ਕਿ ਮਹਿਲਾ ਮਰੀਜ਼ ਦੇ ਭਰਾ ਜਸਮੀਤ ਸਿੰਘ ਨੇ ਜਸਪ੍ਰੀਤ ਕੌਰ ਨੂੰ ਟੀਕਾ ਲਗਾਉਣ ਲਈ ਪੈਸੇ ਦੇ ਕੇ ਭੇਜਿਆ ਸੀ। ਮਾਮਲੇ ਵਿਚ ਪੁਲਿਸ ਨੇ 4 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ।

(Note : ਪੰਜਾਬ ਦੀਆਂ ਵੱਡੀਆਂ ਖਬਰਾਂ ਲਈ ਸਾਡੇ Whatsapp ਗਰੁੱਪ https://shorturl.at/cmnxN ਜਾਂ Whatsapp ਚੈਨਲ https://shorturl.at/oqMNR ਨੂੰ ਫਾਲੋ ਕੀਤਾ ਜਾ ਸਕਦਾ ਹੈ। ਵਟਸਐਪ ਗਰੁੱਪ ‘ਚ ਐਡ ਹੋਣ ਤੋਂ ਬਾਅਦ ਤੁਹਾਡਾ ਨੰਬਰ ਬਾਕੀ ਮੈਂਬਰਾਂ ਨੂੰ ਵਿਖਾਈ ਦਿੰਦਾ ਹੈ। ਵਟਸਐਪ ਚੈਨਲ ਦੀ ਖਾਸੀਅਤ ਇਹ ਹੈ ਕਿ ਤੁਹਾਡਾ ਨੰਬਰ ਕਿਸੇ ਨੂੰ ਵਿਖਾਈ ਨਹੀਂ ਦਿੰਦਾ।)