ਪੱਟੀ | ਇਥੇ ਫਾਇਰਿੰਗ ਦੀ ਘਟਨਾ ਵਾਪਰੀ ਹੈ। ਕਾਂਗਰਸ ਪਾਰਟੀ ਨਾਲ ਸਬੰਧਤ ਬਲਾਕ ਸੰਮਤੀ ਮੈਂਬਰ ਹਰਜਿੰਦਰ ਸਿੰਘ ਦੇ 26 ਸਾਲਾ ਪੁੱਤਰ ਮਲਕੀਤ ਸਿੰਘ ਉਰਫ ਜੱਗੂ ’ਤੇ ਬਾਈਕ ਸਵਾਰ 4 ਵਿਅਕਤੀਆਂ ਨੇ ਹਮਲਾ ਕਰ ਦਿੱਤਾ। ਉਸ ਦੇ ਪੱਟ ‘ਤੇ ਇਕ ਗੋਲੀ ਲੱਗੀ। ਜੱਗੂ ਨੂੰ ਇਲਾਜ ਲਈ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ ਹੈ।
ਬਲਾਕ ਸੰਮਤੀ ਮੈਂਬਰ ਹਰਜਿੰਦਰ ਸਿੰਘ ਵਾਸੀ ਪਿੰਡ ਚੂਸਲੇਵੜ ਨੇ ਦੱਸਿਆ ਕਿ ਉਹ ਕਾਂਗਰਸ ਪਾਰਟੀ ਨਾਲ ਸਬੰਧਤ ਹਨ। ਉਸ ਦਾ ਬੇਟਾ ਮਲਕੀਤ ਸਿੰਘ ਉਰਫ ਜੱਗੂ ਆਪਣੀ ਕਰੇਟਾ ਕਾਰ ਧੋਣ ਲਈ ਖੇਮਕਰਨ ਰੋਡ ਸਥਿਤ ਸੇਵਾ ਕੇਂਦਰ ਗਿਆ ਸੀ। ਕਾਰ ਧੋਣ ਤੋਂ ਬਾਅਦ ਜੱਗੂ ਵਾਪਸ ਪਿੰਡ ਆ ਰਿਹਾ ਸੀ ਕਿ ਦੁਪਹਿਰ 1.15 ਵਜੇ ਦੇ ਕਰੀਬ ਬਾਈਕ ਸਵਾਰ 4 ਵਿਅਕਤੀ ਆਵਾਜ਼ਾਂ ਲਾਉਂਦੇ ਹੋਏ ਤੇਜ਼ ਰਫਤਾਰ ਕਾਰ ਦੇ ਅੱਗੇ ਆਏ ਤੇ ਬਾਈਕ ਰੋਕ ਦਿੱਤੀ ਤੇ ਹਮਲਾ ਕਰ ਦਿੱਤਾ।
(Note : ਖਬਰਾਂ ਦੇ ਅਪਡੇਟਸ ਸਿੱਧਾ ਆਪਣੇ ਵਟਸਐਪ ‘ਤੇ ਮੰਗਵਾਓ। ਸਭ ਤੋਂ ਪਹਿਲਾਂ ਸਾਡੇ ਨੰਬਰ 97687-90001 ਨੂੰ ਆਪਣੇ ਮੋਬਾਇਲ ‘ਚ ਸੇਵ ਕਰੋ। ਇਸ ਤੋਂ ਬਾਅਦ ਇਸ ਲਿੰਕ ‘ਤੇ ਕਲਿੱਕ ਕਰਕੇ ਗਰੁੱਪ ਨਾਲ ਜੁੜੋ। ਪੰਜਾਬ ਦਾ ਹਰ ਜ਼ਰੂਰੀ ਅਪਡੇਟ ਆਵੇਗਾ ਸਿੱਧਾ ਤੁਹਾਡੇ ਮੋਬਾਇਲ ‘ਤੇ