ਮੋਗਾ ‘ਚ ਚਿੱਟੇ ਨਾਲ ਇਕ ਹੋਰ ਨੌਜਵਾਨ ਦੀ ਮੌਤ, ਨਸ਼ੇ ਲਈ 7 ਏਕੜ ਜ਼ਮੀਨ ਵੀ ਦਿੱਤੀ ਸੀ ਵੇਚ

0
1940

ਮੋਗਾ, 26 ਸਤੰਬਰ | ਇਥੋਂ ਇਕ ਦੁਖਦਾਈ ਖਬਰ ਸਾਹਮਣੇ ਆਈ ਹੈ। ਮਾਨਸਾ ਵਿਚ ਐਤਵਾਰ ਨੂੰ ਪਰਮਿੰਦਰ ਸਿੰਘ ਦੀ ਨਸ਼ੇ ਦੀ ਓਵਰਡੋਜ਼ ਨਾਲ ਮੌਤ ਹੋ ਗਈ। ਪਰਮਿੰਦਰ ਨੂੰ 3 ਦਿਨ ਪਹਿਲਾਂ ਬੀਮਾਰ ਹੋਣ ‘ਤੇ ਸਰਕਾਰੀ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਸੀ ਜਿਥੋਂ ਡਾਕਟਰਾਂ ਨੇ ਉਸ ਨੂੰ ਪਟਿਆਲਾ ਰੈਫਰ ਕਰ ਦਿੱਤਾ ਸੀ।

ਰਾਤ ਨੂੰ ਪਟਿਆਲਾ ਵਿਚ ਉਸ ਦੀ ਮੌਤ ਹੋ ਗਈ। ਪਰਮਿੰਦਰ ਨੂੰ ਵਾਟਰ ਵਰਕਸ ਵਿਚ ਨੌਕਰੀ ਉਨ੍ਹਾਂ ਦੇ ਪਿਤਾ ਜਗਰਾਜ ਸਿੰਘ ਦੀ ਮੌਤ ਤੋਂ ਬਾਅਦ ਮਿਲੀ ਸੀ। ਚਿੱਟੇ ਦੀ ਆਦਤ ਵਿਚ ਪਰਮਿੰਦਰ ਸਿੰਘ ਕੋਲ ਪੁਸ਼ਤੈਨੀ 7 ਏਕੜ ਜ਼ਮੀਨ ਵੀ ਉਸਦੇ ਹੱਥੋਂ ਚਲੀ ਗਈ। ਨਸ਼ਾ ਵਿਰੋਧੀ ਐਕਸ਼ਨ ਕਮੇਟੀ ਦੇ ਕਨਵੀਨਰ ਰਾਜਵਿੰਦਰ ਸਿੰਘ ਰਾਣਾ ਨੇ ਦੱਸਿਆ ਕਿ ਪਰਮਿੰਦਰ ਕੋਲੋਂ ਮਿਲੀ ਸਰਿੰਜ ਤੋਂ ਪਤਾ ਲੱਗਦਾ ਹੈ ਕਿ ਉਸਦੀ ਮੌਤ ਚਿੱਟੇ ਦੀ ਓਵਰਡੋਜ਼ ਨਾਲ ਹੋਈ ਹੈ।