ਮੋਗਾ ‘ਚ 11 ਕੋਰੋਨਾ ਕੇਸ ਆਏ ਸਾਹਮਣੇ, ਕੁੱਲ ਗਿਣਤੀ ਹੋਈ 87

0
916

ਮੋਗਾ . ਜ਼ਿਲ੍ਹੇ ਵਿਚ ਕੋਰੋਨਾ ਦੇ ਅੱਜ 11 ਨਵੇਂ ਕੋਰੋਨਾ ਪਾਜੀਟਿਵ ਮਰੀਜ਼ਾਂ ਦੀ ਪੁਸ਼ਟੀ ਹੋਈ ਹੈ। ਇਹਨਾਂ ਵਿਚੋਂ 8 ਮਰੀਜ਼ ਜ਼ਿਲ੍ਹਾ ਮੋਗਾ ਦੇ, 2 ਲੁਧਿਆਣਾ ਦੇ ਤੇ 1 ਜਲੰਧਰ ਦਾ ਹੈ। ਪਾਜੀਟਿਵ ਆਏ ਵਿਅਕਤੀਆਂ ਵਿਚ 6 ਲੋਕ 18 ਜੂਨ ਨੂੰ ਕੋਰੋਨਾ ਕਾਰਨ ਮਰੇ ਵਿਅਕਤੀ ਦੇ ਰਿਸ਼ਤੇਦਾਰ ਹਨ ਜਿਨ੍ਹਾਂ ਵਿਚ 2 ਲੁਧਿਆਣਾ, 1 ਜਲੰਧਰ ਅਤੇ ਤਿੰਨ ਮੋਗਾ ਵਾਸੀ ਹਨ। ਇਸ ਤੋਂ ਇਲਾਵਾ ਇੱਕ ਪੰਜਾਬ ਪੁਲਿਸ ਦਾ ਕਰਮਚਾਰੀ, ਇਕ ਲੇਬਰ ਮਹਿਲਾ, 2 ਹਾਲੈਂਡ ਤੋਂ ਵਾਪਸ ਪਰਤੇ ਵਿਅਕਤੀ ਅਤੇ ਇਕ ਮੁਜ਼ੱਫਰ ਨਗਰ ਤੋਂ ਵਾਪਸ ਆਏ ਵਿਅਕਤੀ ਵੀ ਕਰੋਨਾ ਪਾਜੀਟਿਵ ਆਏ ਹਨ। ਹੁਣ ਤੱਕ ਕੁਲ 87 ਵਿਅਕਤੀ ਜ਼ਿਲ੍ਹਾ ਚ ਪਾਜੀਟਿਵ ਹਨ। ਜਿਸ ਵਿਚ 10 ਐਕਟਿਵ ਕੇਸ ਹਨ ਅਤੇ ਇੱਕ ਮੌਤ ਹੋ ਚੁੱਕੀ ਹੈ।

ਡਿਪਟੀ ਕਮਿਸ਼ਨਰ ਮੋਗਾ ਸੰਦੀਪ ਹੰਸ ਨੇ ਦੱਸਿਆ ਕਿ ਮੋਗਾ ਜ਼ਿਲ੍ਹੇ ਵਿੱਚ ਹੁਣ ਤੱਕ ਕਰੋਨਾ ਦੇ ਕੁੱਲ 12056 ਸੈਂਪਲ ਇਕੱਤਰ ਕੀਤੇ ਗਏ। ਇਨ੍ਹਾਂ ਵਿੱਚ 11164 ਨਮੂਨਿਆਂ ਦੀ ਰਿਪੋਰਟ ਨੇਗੇਟਿਵ ਆਈ ਹੈ। 802 ਨਮੂਨਿਆਂ ਦੀ ਰਿਪੋਰਟ ਦੇ ਆਉਣ ਦਾ ਇੰਤਜਾਰ ਹੈ। ਸਿਹਤ ਵਿਭਾਗ ਦੁਆਰਾ ਅੱਜ ਕੁੱਲ 255 ਕਰੋਨਾ ਸਬੰਧੀ ਨਮੂਨੇ ਇਕੱਤਰ ਕੀਤੇ ਗਏ ਹਨ. ਹੁਣ ਤੱਕ ਕੁਲ 76 ਲੋਕਾਂ ਨੇ ਕਰੋਨਾ ਨੂੰ ਸਿਹਤ ਵਿਭਾਗ ਦੇ ਯਤਨਾਂ ਸਦਕਾ ਮਾਤ ਪਾਈ ਹੈ ਅਤੇ ਇਸ ਵੇਲੇ 10 ਕੇਸ ਐਕਟਿਵ ਹਨ। ਸਾਰੇ ਹੀ ਐਕਟਿਵ ਕੇਸ ਬਾਘਾਪੁਰਾਣਾ ਹਸਪਤਾਲ ਵਿਖੇ ਦਾਖਲ ਹਨ।