ਜਲੰਧਰ ਮਾਡਲ ਟਾਊਨ ‘ਚ ਨੌਜਵਾਨ ਨੇ ਖੋਹਿਆ ਮਹਿਲਾ ਦਾ ਪਰਸ, ਲੋਕਾਂ ਨੇ ਮੌਕੇ ਤੋਂ ਕਾਬੂ ਕਰਕੇ ਚਾੜ੍ਹਿਆ ਕੁਟਾਪਾ

0
505

ਜਲੰਧਰ, 12 ਦਸੰਬਰ| ਮਾਡਲ ਟਾਊਨ ਗੋਲ ਮਾਰਕੀਟ ਇਲਾਕੇ ਵਿੱਚ ਉਸ ਵੇਲੇ ਮਾਹੌਲ ਗਰਮਾ ਗਿਆ, ਜਿਸ ਵੇਲੇ ਇੱਕ ਨੌਜਵਾਨ ਜਿਸਦੇ ਵੱਲੋਂ ਸਿਰ ‘ਤੇ ਪੀਲਾ ਪਰਨਾ ਬੰਨ੍ਹ ਕੇ ਤੇ ਸਿਰੀ ਸਾਹਿਬ ਪਾ ਕੇ ਮਹਿਲਾ ਦੇ ਨਾਲ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ।

ਮੌਕੇ ‘ਤੇ ਲੋਕਾਂ ਨੇ ਜਦੋਂ ਉਸਨੂੰ ਵੇਖਿਆ ਤਾਂ ਉਸਦੇ ਗਾਤਰਾ ਪਾਇਆ ਹੋਇਆ ਸੀ ਪਰ ਸਿਰੋਂ ਮੋਨਾ ਸੀ ਅਤੇ ਪੀਲੇ ਰੰਗ ਦਾ ਪਰਨਾ ਸਿਰ ਉੱਪਰ ਬੰਨ੍ਹ ਕੇ ਸਿੱਖੀ ਸਰੂਪ ਦੇ ਵਿੱਚ ਲੁੱਟ ਖੋਹ ਨੂੰ ਅੰਜਾਮ ਦੇ ਕੇ ਫਰਾਰ ਹੋਣ ਵਾਲਾ ਸੀ। ਪਰ ਮੌਕੇ ‘ਤੇ ਜਮੈਟੋ ਡਲਿਵਰੀ ਕਰਨ ਵਾਲੇ ਨੌਜਵਾਨ ਵੱਲੋਂ ਰਾਣਾ ਹਸਪਤਾਲ ਦੇ ਨੇੜੇ ਉਸ ਨੂੰ ਦਬੋਚਿਆ ਗਿਆ ਅਤੇ ਮਹਿਲਾ ਦਾ ਪਰਸ ਵਾਪਸ ਦਵਾਇਆ ਗਿਆ।

ਮਾਮਲਾ ਡਿਵੀਜ਼ਨ ਨੰਬਰ ਛੇ ਵਿੱਚ ਪੈਂਦੇ ਗੋਲ ਮਾਰਕੀਟ ਦਾ ਹੈ, ਜਿੱਥੇ ਚੋਰ ਵੱਲੋਂ ਇਸ ਘਿਨੋਣੀ ਹਰਕਤ ਨੂੰ ਅੰਜਾਮ ਦਿੱਤਾ ਗਿਆ। ਮੌਕੇ ਉੱਤੇ ਪਹੁੰਚੀ ਛੇ ਨੰਬਰ ਥਾਣੇ ਦੀ ਪੁਲਿਸ ਵੱਲੋਂ ਦੋਸ਼ੀ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਹੈ ਅਤੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।