ਮਕਸੂਦਾਂ ‘ਚ ਕੁੱਤੇ ਨੇ ਬੱਚੇ ਨੂੰ ਵੱਢੀਆ ਤਾਂ ਕੁੱਤੇ ਦੇ ਮਾਲਕ ‘ਤੇ ਚਲਾ ਦਿੱਤੀ ਗੋਲੀ!

0
472

ਜਲੰਧਰ. ਮਕਸੂਦਾਂ ਵਿਚ ਇਕ ਕੁੱਤੇ ਵਲੋਂ ਬੱਚੇ ਨੂੰ ਵੱਢਣ ਤੋਂ ਤੋਂ ਬਾਅਦ ਕੁੱਤੇ ਦੇ ਮਾਲਕ ‘ਤੇ ਗੋਲੀ ਮਾਰਨ ਦੀ ਖਬਰ ਮਿਲੀ ਹੈ। ਹਾਲਾਂਕਿ, ਇਸ ਘਟਨਾ ਵਿਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਹੈ। ਥਾਣਾ ਮਕਸੂਦਾਂ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਅਤੇ ਬਿਆਨ ਦਰਜ ਕਰਵਾਏ।

ਜਾਣਕਾਰੀ ਅਨੁਸਾਰ ਇਹ ਘਟਨਾ ਮਕਸੂਦਾਂ ਦੇ ਸ਼ੇਰਪੁਰ ਸ਼ੇਖੇ ਪਿੰਡ ਦੀ ਹੈ। ਵਿਜੇ ਨੇ ਦੱਸਿਆ ਕਿ ਤਿੰਨ ਦਿਨ ਪਹਿਲਾਂ ਉਸਦੇ ਪਾਲਤੂ ਕੁੱਤੇ ਨੇ ਇੱਕ ਬੱਚੇ ਨੂੰ ਵੱਢ ਲਿਆ ਸੀ। ਜਿਸ ਕਾਰਨ ਵਿਵਾਦ ਬਹੁਤ ਵੱਧ ਗਿਆ ਸੀ। ਜਦੋਂ ਉਕਤ ਬੱਚੇ ਦੀ ਮਾਂ ਉਸ ਕੋਲ ਆਈ ਅਤੇ ਉਸ ਨਾਲ ਗੱਲ ਕਰ ਰਿਹਾ ਸੀ ਤਾਂ ਉਸ ਦੇ ਘਰ ਨੇੜੇ ਇਕ ਨੌਜਵਾਨ ਅਤੇ ਇਕ ਪ੍ਰਾਪਰਟੀ ਡੀਲਰ ਮੌਕੇ ‘ਤੇ ਆਇਆ। ਦੋਵੇਂ ਉਸ ਨਾਲ ਬਹਿਸ ਕਰਨ ਲੱਗੇ। ਮਾਮਲਾ ਇੰਨਾ ਵੱਧ ਗਿਆ ਕਿ ਪ੍ਰਾਪਰਟੀ ਡੀਲਰ ਨੇ ਇੱਟ ਚੁੱਕ ਕੇ ਉਸ ਉੱਤੇ ਮਾਰਨ ਦੀ ਕੋਸ਼ਿਸ਼ ਕੀਤੀ, ਪਰ ਉਹ ਕਿਸੇ ਤਰ੍ਹਾਂ ਬਚ ਗਿਆ। ਫਿਰ ਉਸ ਨੇ ਉਸ ‘ਤੇ ਪਿਸਤੌਲ ਤਾਨ ਦਿੱਤੀ। ਇਹ ਵੇਖ ਕੇ ਉਹ ਆਪਣੀ ਜਾਨ ਬਚਾਉਣ ਲਈ ਘਰ ਵਲ ਦੌੜਿਆ। ਉਸ ਨੂੰ ਭੱਜਦੇ ਵੇਖ ਦੋਸ਼ੀ ਪ੍ਰਾਪਰਟੀ ਡੀਲਰ ਨੇ ਉਸ ਨੂੰ ਪਿੱਛੇ ਤੋਂ ਗੋਲੀ ਮਾਰ ਦਿੱਤੀ। ਹਾਲਾਂਕਿ, ਉਹ ਉਹ ਬਾਲ-ਬਾਲ ਬਚ ਗਿਆ। ਉਸਨੇ ਘਰ ਵਿੱਚ ਲੁੱਕ ਕੇ ਆਪਣੀ ਜਾਨ ਬਚਾਈ ਅਤੇ ਕਿਸੇ ਤਰ੍ਹਾਂ ਇਸ ਸਾਰੀ ਘਟਨਾ ਦੀ ਜਾਣਕਾਰੀ ਮਕਸੂਦਾਂ ਪੁਲਿਸ ਨੂੰ ਦਿੱਤੀ।

ਗੋਲੀ ਦੀ ਆਵਾਜ਼ ਸੁਣਦੇ ਹੀ ਇਲਾਕੇ ਦੇ ਲੋਕ ਬਾਹਰ ਆ ਗਏ, ਇਸ ਲਈ ਦੋਸ਼ੀ ਉਥੋਂ ਭੱਜ ਗਏ। ਥਾਣਾ ਮਕਸੂਦਾਂ ਦੇ ਐਸਐਚਓ ਰਾਜੀਵ ਕੁਮਾਰਾ ਮੋਕੇ ਉੱਤੇ ਪਹੁੰਚੇ। ਉਨ੍ਹਾਂ ਨੇ ਵਿਜੇ ਦੇ ਨਾਲ ਲੋਕਾਂ ਦੇ ਬਿਆਨ ਦਰਜ ਕੀਤੇ। ਹਾਲਾਂਕਿ ਪੁਲਿਸ ਨੇ ਅਜੇ ਤੱਕ ਗੋਲੀਬਾਰੀ ਦੀ ਪੁਸ਼ਟੀ ਨਹੀਂ ਕੀਤੀ ਹੈ। ਐਸਐਚਓ ਰਾਜੀਵ ਕੁਮਾਰ ਨੇ ਦੱਸਿਆ ਕਿ ਮਾਮਲੇ ਦੀ ਅਜੇ ਜਾਂਚ ਕੀਤੀ ਜਾ ਰਹੀ ਹੈ। ਪੁੱਛਗਿਛ ਤੋਂ ਬਾਅਦ ਹੀ ਇਹ ਸਪੱਸ਼ਟ ਹੋ ਸਕੇਗਾ ਕਿ ਗੋਲੀ ਚਲਾਈ ਗਈ ਹੈ ਜਾਂ ਨਹੀਂ। ਪੁਲਿਸ ਸਾਰੀਆਂ ਧਿਰਾਂ ਦੇ ਬਿਆਨ ਦਰਜ ਕਰਕੇ ਮਾਮਲੇ ਦੀ ਜਾਂਚ ਕਰ ਰਹੀ ਹੈ।