COVID-19 ਨਾਲ ਜੰਗ – ਆਉਣ ਵਾਲਾ ਹਫ਼ਤਾ ਹੋਏਗਾ ਧੜਕਨ ਵਧਾਉਣ ਵਾਲਾ, ਤੈਅ ਕਰੇਗਾ ਕੀ ਹੋਵੇਗਾ ਭਾਰਤ ‘ਚ ਭਵਿੱਖ?

0
1459

ਨੀਰਜ਼ ਸ਼ਰਮਾ | ਜਲੰਧਰ

ਕੋਰੋਨਾ ਵਾਇਰਸ ਨਾਲ ਲੜ ਰਹੇ ਸਾਡੇ ਦੇਸ਼ ਲਈ ਆਉਣ ਵਾਲਾ ਹਫ਼ਤਾ ਬਹੁਤ ਮਹੱਤਵਪੂਰਨ ਹੈ। ਲਾਕਡਾਉਨ ਤੋਂ ਬਾਅਦ ਵੱਡੀ ਗਿਣਤੀ ਵਿੱਚ ਲੋਕਾਂ ਦੇ ਪਲਾਯਨ ਅਤੇ ਫਿਰ ਤਬਲੀਗੀ ਜਮਾਤ ਦੇ ਪ੍ਰਕਰਣ ਨੇ ਇਸ ਮਹਾਂਮਾਰੀ ਦੀ ਰੋਕਥਾਮ ਦਾ ਕੰਮ ਕਰ ਰਹੀਆਂ ਏਜੰਸੀਆਂ ਦੀ ਪਰੇਸ਼ਾਨੀ ਹੋਰ ਵਧਾ ਦਿੱਤੀ ਹੈ। ਇਨ੍ਹਾਂ ਸਭ ਦੇ ਵਿਚਕਾਰ ਕਈ ਸਰਕਾਰੀ ਅਨੁਮਾਨ ਭਾਰਤ ਲਈ ਆਉਣ ਵਾਲੇ ਦਿਨ ਸੁਖਦ ਦੱਸ ਰਹੇ ਹਨ।

ਨਵੀਂ ਦਿੱਲੀ. ਅਪ੍ਰੈਲ ਮਹੀਨੇ ਦੇ ਦੂਜੇ ਹਫ਼ਤੇ ਇਹ ਤੈਅ ਹੋਵੇਗਾ ਕਿ ਕੋਰੋਨਾ ਵਾਇਰਸ ਦਾ ਸੰਕ੍ਰਮਣ ਦੇਸ਼ ਵਿੱਚ ਸਥਿਰ ਹੁੰਦਾ ਹੈ ਜਾਂ ਨਹੀਂ।  ਸਰਕਾਰੀ ਅਧਿਕਾਰੀਆਂ ਦੇ ਅੰਕੜਿਆਂ ਅਨੁਸਾਰ, ਭਾਰਤ ਵਿਚ ਕੋਰੋਨਾ ਵਾਇਰਸ ਇਸ ਸਮੇਂ ਦਿੱਲੀ ਦੇ ਤਬਲੀਗੀ ਜਮਾਤ ਪ੍ਰਕਰਣ ਕਾਰਨ ਤੇਜ਼ੀ ਨਾਲ ਫੈਲਣ ਦੀ ਸਥਿਤੀ ਵਿਚ ਹੈ। ਆਉਣ ਵਾਲਾ ਹਫ਼ਤਾ ਇਹ ਤੈਅ ਕਰੇਗਾ ਕਿ ਇਸਦਾ ਭਾਰਤ ਦੇਸ਼ ਵਿੱਚ ਕੀ ਭਵਿੱਖ ਹੋਵੇਗਾ।

ਦੱਸ ਦੇਈਏ ਕਿ ਪ੍ਰਯੋਗਸ਼ਾਲਾ ਨੇ ਇਹ ਅਨੁਮਾਨ ਅਤਿਸੰਵੇਦਨਸ਼ੀਲ-ਸੰਕਰਮਿਤ- ਠੀਕ ਹੋਏ (SIR) ਮਾਡਲ ‘ਤੇ ਲਗਾਇਆ ਹੈ। ਹਾਲਾਂਕਿ, ਅਜੇ ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਤਬਲੀਗੀ ਜਮਾਤ ਵਲੋਂ ਫੈਲਾਇਆ ਗਿਆ ਸੰਕ੍ਰਮਣ ਦੀ ਹੱਦ ਕਿੱਥੇ ਤੱਕ ਹੈ। ਇਹ ਅੰਦਾਜ਼ਾ ਚੀਨ ਸਮੇਤ ਸਭ ਤੋਂ ਵੱਧ ਸੰਕਰਮਿਤ ਦੇਸ਼ਾਂ ਦੇ ਘਰੇਲੂ ਅੰਕੜਿਆਂ ਅਤੇ ਅਧਿਐਨ ਤੋਂ ਬਾਅਦ ਲਿਆ ਗਿਆ ਹੈ। ਇਨ੍ਹਾਂ ਅਨੁਮਾਨਾਂ ਨੂੰ ਮਹਾਂਮਾਰੀ ਦੇ ਫੈਲਣ ਨੂੰ ਰੋਕਣ ਲਈ ਰਣਨੀਤੀ ਬਣਾਉਣ ਵਿਚ ਲੱਗੀਆਂ ਏਜੰਸੀਆਂ ਨਾਲ ਵੀ ਸਾਂਝਾ ਕੀਤਾ ਜਾਂਦਾ ਹੈ।

9 ਮਈ ਤੋਂ ਬਾਅਦ ਸੁਧਰ ਸਕਦੇ ਨੇ ਹਾਲਾਤ

ਭਾਰਤ ਸਰਕਾਰ ਦੀ ਇਕ ਵੱਡੀ ਸਰਕਾਰੀ ਡਾਟਾ ਵਿਸ਼ਲੇਸ਼ਕ ਪ੍ਰਯੋਗਸ਼ਾਲਾ ਦੇ ਅਨੁਮਾਨ ਮੁਤਾਬਿਕ, ਭਾਰਤ ਵਿਚ ਕੋਰੋਨਾ ਵਾਇਰਸ ਦਾ ਅੰਤਮ ਪੜਾਅ 9 ਮਈ ਤੋਂ ਸ਼ੁਰੂ ਹੋਣਾ ਚਾਹੀਦਾ ਹੈ। ਜਿਕਰਯੋਗ ਹੈ ਕਿ ਪ੍ਰਯੋਗਸ਼ਾਲਾ ਨੇ ਦੇਸ਼ ਭਰ ਵਿਚ ਜ਼ਰੂਰੀ ਡਾਕਟਰੀ ਉਪਕਰਣਾਂ ਦੀ ਉਪਲਬਧਤਾ ਨੂੰ ਯਕੀਨੀ ਬਣਾਉਣ ਵਾਲੇ ਇਕ ਪ੍ਰਭਾਵਸ਼ਾਲੀ ਸਰਕਾਰੀ ਪੈਨਲ ਦੇ ਨਾਲ ਵੀ ਇਸ ਅਨੁਮਾਨ ਨੂੰ ਸਾਂਝਾ ਕੀਤਾ ਹੈ। ਪੈਨਲ ਮਹਾਂਮਾਰੀ ਨੂੰ ਨਿਯੰਤਰਿਤ ਕਰਨ ਵਿਚ ਸ਼ਾਮਲ ਏਜੰਸੀਆਂ ਨੂੰ ਜ਼ਰੂਰੀ ਦਿਸ਼ਾ ਨਿਰਦੇਸ਼ ਵੀ ਜਾਰੀ ਕਰਦਾ ਹੈ।

ਪੜ੍ਹੋ ਗਲੋਬਲ ਅੰਕੜਿਆਂ ਦੇ ਵਿਸ਼ਲੇਸ਼ਣ ਤੇ ਅਧਾਰਤ ਚਿਤਾਵਨੀ

ਗਲੋਬਲ ਅੰਕੜਿਆਂ ਦੇ ਵਿਸ਼ਲੇਸ਼ਣ ਤੇ ਅਧਾਰਤ ਅਤੇ ਕਈ ਕਮੇਟੀਆਂ ਨਾਲ ਸਾਂਝੀ ਕੀਤੀ ਗਈ ਜਾਣਕਾਰੀ ਸੁਝਾਉਂਦੀ ਹੈ ਕਿ ਤਾਪਮਾਨ ਵਿਚ ਵਾਧਾ ਕੋਰੋਨਾ ਦੇ ਸੰਕ੍ਰਮਣ ਦੀ ਦਰ ਨੂੰ ਘਟਾਉਣ ਵਿੱਚ ਮਦਦ ਕਰ ਸਕਦਾ ਹੈ। ਹਾਲਾਂਕਿ, ਸੂਤਰਾਂ ਨੇ ਇਹ ਵੀ ਚਿਤਾਵਨੀ ਦਿੱਤੀ ਹੈ ਕਿ ਮਾਡਲ ਦੀ ਸਟੀਕਤਾ ਵਿੱਚ ਕਾਫੀ ਬਦਲਾਅ ਆ ਸਕਦਾ ਹੈ ਕਿਉਂਕਿ ਵੱਡੀ ਗਿਣਤੀ ਵਿੱਚ ਸ਼ੱਕੀ ਮਾਮਲੇ ਹਨ, ਜਿਨ੍ਹਾਂ ਦੀ ਅਜੇ ਪੁਸ਼ਟੀ ਨਹੀਂ ਹੋਈ ਹੈ।

ਸਭ ਤੋਂ ਵੱਧ ਪ੍ਰਭਾਵਿਤ ਰਾਜਾਂ ਤੇ ਕੀਤਾ ਜਾ ਰਿਹਾ ਹੈ ਵਿਸਥਾਰਤ ਵਿਸ਼ਲੇਸ਼ਣ

ਕੋਰੋਨਾ ਵਾਇਰਸ ਦੇ ਸੰਕ੍ਰਮਣ ਨੂੰ ਲੈ ਕੇ ਸਭ ਤੋਂ ਵੱਧ ਪ੍ਰਭਾਵਿਤ ਰਾਜਾਂ ਤੇ ਵਿਸਥਾਰਤ ਵਿਸ਼ਲੇਸ਼ਣ ਕੀਤਾ ਜਾ ਰਿਹਾ ਹੈ। ਇਸ ਅੰਕੜੇ ਵਿਸ਼ਲੇਸ਼ਣ ਦੇ ਮੁਤਾਬਕ, 8 ਅਪ੍ਰੈਲ ਤੋਂ ਦਿੱਲੀ ਵਿੱਚ ਕੋਰੋਨਾ ਵਾਇਰਸ ਦੇ ਪ੍ਰਭਾਵ ਵਿੱਚ ਕਮੀ ਆਉਣ ਦੀ ਉਮੀਦ ਸੀ, ਪਰ ਤਬਲੀਘੀ ਜਮਾਤ ਦੇ ਕੇਸ ਕਾਰਨ ਇਨ੍ਹਾਂ ਅਨੁਮਾਨਾਂ ਵਿੱਚ ਸੋਧ ਕੀਤਾ ਜਾ ਰਿਹਾ ਹੈ।

ਪ੍ਰਭਾਵਿਤ ਰਾਜਾਂ ਵਿੱਚ ਸੰਕ੍ਰਮਣ ਦੀ ਦਰ ਘੱਟ ਸਕਦੀ ਹੈ

ਮਹਾਰਾਸ਼ਟਰ ਸਭ ਤੋਂ ਪ੍ਰਭਾਵਿਤ ਰਾਜਾਂ ਵਿੱਚੋਂ ਇੱਕ ਹੈ, ਜੇ ਸੰਕ੍ਰਮਣ ਅਤੇ ਸੋਸ਼ਲ ਡਿਸਟੈਂਸਿਂਗ ਦੀ ਪਾਲਣਾ ਕਰਨ ਦੀ ਦਰ ਅਜਿਹੀ ਹੀ ਰਹੀ, ਤਾਂ ਆਉਣ ਵਾਲੇ ਦਿਨਾਂ ਵਿੱਚ ਉਤਸ਼ਾਹਜਨਕ ਨਤੀਜੇ ਪ੍ਰਾਪਤ ਹੋ ਸਕਦੇ ਹਨ ਅਤੇ ਸੰਕ੍ਰਮਣ ਦਰ ਘਟ ਸਕਦੀ ਹੈ। ਤਾਮਿਲਨਾਡੂ, ਰਾਜਸਥਾਨ ਅਤੇ ਕਰਨਾਟਕ ਵਰਗੇ ਹੋਰ ਵੱਡੇ ਰਾਜਾਂ ਵਿੱਚ, ਸੰਕਰਮਣ ਦੀ ਦਰ ਇਸ ਮਹੀਨੇ ਦੇ ਅੰਤ ਤੱਕ ਸਥਿਰ ਹੋ ਸਕਦੀ ਹੈ।

ਤਬਲੀਗੀ ਜਮਾਤ ਨੇ ਵਧਾਈ ਸੰਕ੍ਰਮਣ ਦੀ ਦਰ

ਭਾਰਤ ਵਿਚ, ਜਦੋਂ ਕੋਰੋਨਾ ਦਾ ਸੰਕ੍ਰਮਣ ਘੱਟ ਰਿਹਾ ਸੀ, ਤਦ ਦਿੱਲੀ ਦੀ ਤਬੀਲੀਗੀ ਜਮਾਤ ਦੇ ਮਾਮਲੇ ਨੇ ਦੇਸ਼ ਦੇ ਕਈ ਹਿੱਸਿਆਂ ਵਿਚ ਇਸ ਨੂੰ ਤੇਜ਼ੀ ਨਾਲ ਫੈਲਾ ਦਿੱਤਾ। ਸਰਕਾਰੀ ਅਧਿਕਾਰੀਆਂ ਦੇ ਮੁਤਾਬਿਕ, ਦੇਸ਼ ਵਿੱਚ ਕੋਰੋਨਾ ਵਾਇਰਸ ਦਾ ਮਾਮਲਾ ਕੰਟਰੋਲ ਤੋਂ ਬਾਹਰ ਨਹੀਂ ਗਿਆ ਹੈ ਅਤੇ 21 ਦਿਨਾਂ ਦੇ ਲਾਕਡਾਉਨ ਤੋਂ ਬਾਅਦ ਇਸ ਦੇ ਰੁਕਣ ਦੀ ਵਧੇਰੇ ਸੰਭਾਵਨਾ ਹੈ।

ਅੰਕੜਿਆਂ ਦੇ ਵਿਸ਼ਲੇਸ਼ਣ ਤੋਂ ਨਿਕਲੇ ਅਨੁਮਾਨ ਕਰਨਗੇ ਮਦਦ ਅਧਿਕਾਰੀਆਂ ਦੇ ਮੁਤਾਬਿਕ, ਅੰਕੜਿਆਂ ਦੇ ਵਿਸ਼ਲੇਸ਼ਣ ਤੋਂ ਨਿਕਲੇ ਅਨੁਮਾਨਾਂ ਨਾਲ ਸਾਨੂੰ ਲਾਕਡਾਉਨ ਦੀ ਸਥਿਤੀ ਵਿਚੋਂ ਨਿਕਲਣ ਲਈ ਯੋਜਨਾ ਬਣਾਉਣ ਵਿੱਚ ਮਦਦ ਮਿਲੇਗੀ। ਹਾਲਾਂਕਿ, ਲੋਕਾਂ ਨੂੰ ਅਜੇ ਵੀ ਸਮਾਜਕ ਦੂਰੀਆਂ ਦੇ ਨਿਯਮਾਂ ਦੀ ਸਖਤੀ ਨਾਲ ਪਾਲਣ ਕਰਨ ਦੀ ਜ਼ਰੂਰਤ ਹੈ।

Note : ਵਟਸਐਪ ‘ਤੇ ਖਬਰਾਂ ਦੇ ਅਪਡੇਟਸ ਮੰਗਵਾਉਣ ਲਈ 97687-90001 ਨੂੰ ਅਪਣੇ ਮੋਬਾਈਲ ‘ਚ ਸੇਵ ਕਰਕੇ news updates ਮੈਸੇਜ ਕਰੋ ਜਾਂ ਸਾਡੇ WhatsApp ਗਰੁੱਪ ਨਾਲ ਜੁੜਣ ਲਈ ‘ਤੇ ਕਲਿੱਕ ਕਰੋ।