ਲੁਧਿਆਣਾ ‘ਚ ਨੌਕਰਾਣੀ ਨੇ ਦੁੱਧ ‘ਚ ਨਸ਼ੀਲੀ ਚੀਜ਼ ਪਾ ਕੇ ਮਾਲਕ ਕੀਤਾ ਬੇਹੋਸ਼, 7.5 ਲੱਖ ਕੈਸ਼ ਤੇ 22 ਲੱਖ ਦੇ ਗਹਿਣੇ ਲੈ ਕੇ ਹੋਈ ਫਰਾਰ

0
796

ਲੁਧਿਆਣਾ, 13 ਸਤੰਬਰ | ਅਰਬਨ ਅਸਟੇਟ-2 ਇਲਾਕੇ ਵਿਚ ਨੇਪਾਲੀ ਨੌਕਰਾਣੀ ਨੇ ਵੱਡੀ ਚੋਰੀ ਨੂੰ ਅੰਜਾਮ ਦਿੱਤਾ। ਉਸ ਨੇ ਵਪਾਰੀ ਅਤੇ ਉਸ ਦੀ ਪਤਨੀ ਨੂੰ ਦੁੱਧ ਵਿਚ ਨਸ਼ੀਲਾ ਪਦਾਰਥ ਪਿਲਾ ਦਿੱਤਾ ਅਤੇ ਕਰੀਬ 7.5 ਲੱਖ ਰੁਪਏ ਦੇ ਸੋਨੇ ਦੇ ਗਹਿਣੇ ਅਤੇ 22 ਲੱਖ ਰੁਪਏ ਚੋਰੀ ਕਰ ਲਿਆ। ਇਸ ਘਟਨਾ ਵਿਚ ਲੜਕੀ ਦੇ 2 ਹੋਰ ਸਾਥੀ ਵੀ ਸ਼ਾਮਲ ਸਨ। ਘਟਨਾ ਦੌਰਾਨ ਤਿੰਨਾਂ ਨੇ ਸੀਸੀਟੀਵੀ ਦੀਆਂ ਤਾਰਾਂ ਕੱਟ ਦਿੱਤੀਆਂ।

ਜਾਣਕਾਰੀ ਅਨੁਸਾਰ 60 ਸਾਲਾ ਭਗਵੰਤ ਸਿੰਘ ਦੀ ਸ਼ੇਰਪੁਰ ਕਲਾਂ ਵਿਚ ਚੇਤਕ ਟੂਲਜ਼ ਇੰਡੀਆ ਪ੍ਰਾਈਵੇਟ ਲਿਮਟਿਡ ਦੀ ਫੈਕਟਰੀ ਹੈ। ਉਸ ਦਾ ਲੜਕਾ, ਨੂੰਹ ਅਤੇ ਬੱਚੇ ਵਿਦੇਸ਼ ਗਏ ਹਨ। ਘਰ ਵਿਚ ਸਿਰਫ਼ ਭਗਵੰਤ ਸਿੰਘ ਤੇ ਉਸ ਦੀ ਪਤਨੀ ਨਰਿੰਦਰ ਕੌਰ ਹੀ ਸਨ। ਕਰੀਬ ਡੇਢ ਮਹੀਨਾ ਪਹਿਲਾਂ ਨੇਪਾਲ ਦੇ ਸੁਨਸਾਰੀ ਜ਼ਿਲ੍ਹੇ ਦੇ ਪਿੰਡ ਬਕਲੋਰੀ ਦੀ ਰਹਿਣ ਵਾਲੀ ਸਸਮਿਤਾ ਰਾਏ ਨੂੰ ਘਰ ਵਿਚ ਨੌਕਰ ਵਜੋਂ ਰੱਖਿਆ ਗਿਆ ਸੀ। ਉਹ ਉਸ ਦੇ ਘਰ ਹੀ ਰਹਿੰਦੀ ਸੀ। ਇਸ ਦੌਰਾਨ ਸਵੇਰੇ ਉਸ ਨੇ ਨਸ਼ੀਲਾ ਪਦਾਰਥ ਦੇ ਕੇ ਬੇਹੋਸ਼ ਕਰ ਦਿੱਤਾ।

ਬਜ਼ੁਰਗ ਜੋੜੇ ਨੂੰ ਬੇਹੋਸ਼ ਕਰਨ ਤੋਂ ਬਾਅਦ ਨੌਕਰਾਣੀ ਨੇ ਆਪਣੇ ਦੋ ਸਾਥੀਆਂ ਨੂੰ ਬੁਲਾਇਆ। ਘਰ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਦੀਆਂ ਤਾਰਾਂ ਕੱਟ ਦਿੱਤੀਆਂ ਗਈਆਂ। ਫਿਰ ਅਲਮਾਰੀਆਂ ‘ਚੋਂ ਨਕਦੀ ਅਤੇ ਸੋਨੇ ਦੇ ਗਹਿਣੇ ਚੋਰੀ ਕਰ ਲਏ। ਥਾਣਾ ਫੋਕਲ ਪੁਆਇੰਟ ਦੇ ਇੰਚਾਰਜ ਇੰਸਪੈਕਟਰ ਅਮਨਦੀਪ ਸਿੰਘ ਨੇ ਦੱਸਿਆ ਕਿ ਚੋਰਾਂ ਦੀ ਭਾਲ ਕੀਤੀ ਜਾ ਰਹੀ ਹੈ।

ਭਗਵੰਤ ਸਿੰਘ ਆਪਣੀ ਪਤਨੀ ਨਰਿੰਦਰ ਕੌਰ ਨਾਲ ਸਵੇਰੇ 3 ਵਜੇ ਉੱਠ ਕੇ ਗੁਰਦੁਆਰਾ ਸਾਹਿਬ ਮੱਥਾ ਟੇਕਣ ਲਈ ਗਏ। ਕਰੀਬ 7 ਵਜੇ ਉਥੋਂ ਵਾਪਸ ਆਏ। ਉਸਨੇ ਨੌਕਰਾਣੀ ਤੋਂ ਦੁੱਧ ਮੰਗਵਾਇਆ। ਦੁੱਧ ਪੀਣ ਤੋਂ ਕੁਝ ਦੇਰ ਬਾਅਦ ਉਹ ਬੇਹੋਸ਼ ਹੋ ਗਿਆ। ਭਾਂਡੇ ਧੋਣ ਵਾਲੀ ਨੌਕਰਾਣੀ ਨੇ ਆ ਕੇ ਦੇਖਿਆ ਕਿ ਦੋਵੇਂ ਬਜ਼ੁਰਗ ਬੇਹੋਸ਼ ਪਏ ਸਨ। ਉਸ ਨੇ ਗੁਆਂਢੀਆਂ ਨੂੰ ਬੁਲਾ ਕੇ ਹਸਪਤਾਲ ਪਹੁੰਚਾਇਆ।