ਲੁਧਿਆਣਾ ‘ਚ ਧੌਣ ‘ਤੇ ਦਾਤ ਰੱਖ ਸਬਜ਼ੀ ਵਿਕਰੇਤਾ ਤੋਂ ਲੁਟੇਰਿਆਂ ਨਕਦੀ ਤੇ ਐਕਟਿਵਾ ਲੁੱਟੀ

0
97

ਲੁਧਿਆਣਾ | ਇਥੋਂ ਲੁੱਟ-ਖੋਹ ਦੀ ਘਟਨਾ ਸਾਹਮਣੇ ਆਈ ਹੈ। ਮੰਡੀ ਤੋਂ ਸਬਜ਼ੀ ਖਰੀਦਣ ਜਾ ਰਹੇ ਸਬਜ਼ੀ ਵਿਕਰੇਤਾ ਨੂੰ ਨਿਸ਼ਾਨਾ 3 ਬਦਮਾਸ਼ਾਂ ਨੇ ਗਰਦਨ ‘ਤੇ ਦਾਤ ਰੱਖ ਕੇ ਤਿੰਨ ਹਜ਼ਾਰ ਰੁਪਏ ਦੀ ਨਕਦੀ ਅਤੇ ਐਕਟਿਵਾ ਲੁੱਟ ਲਈ। ਇਸ ਮਾਮਲੇ ਵਿਚ ਥਾਣਾ ਮੋਤੀ ਨਗਰ ਦੀ ਪੁਲਿਸ ਨੇ ਗੁਰਮੇਲ ਨਗਰ ਪਿੱਪਲ ਚੌਕ ਦੇ ਵਾਸੀ ਕੇਦਾਰਨਾਥ ਦੀ ਸ਼ਿਕਾਇਤ ‘ਤੇ ਅਣਪਛਾਤੇ ਬਦਮਾਸ਼ਾਂ ਖ਼ਿਲਾਫ਼ ਮੁਕਦਮਾ ਦਰਜ ਕਰ ਲਿਆ ਹੈ।

ਜਾਣਕਾਰੀ ਦਿੰਦਿਆਂ ਕੇਦਾਰਨਾਥ ਨੇ ਦੱਸਿਆ ਕਿ ਉਹ ਹਰ ਰੋਜ਼ ਵਾਂਗ ਸਵੇਰੇ 5 ਵਜੇ ਦੇ ਕਰੀਬ ਆਪਣੀ ਐਕਟਿਵਾ ‘ਤੇ ਸਵਾਰ ਹੋ ਕੇ ਮੰਡੀ ਤੋਂ ਸਬਜ਼ੀ ਖਰੀਦਣ ਲਈ ਜਾ ਰਿਹਾ ਸੀ। ਜਿਵੇਂ ਹੀ ਉਹ ਚੀਮਾ ਚੌਕ ਵਾਲੇ ਪੁਲ ਉਪਰ ਪਹੁੰਚਿਆ ਤਾਂ 3 ਅਣਪਛਾਤੇ ਵਿਅਕਤੀਆਂ ਨੇ ਉਸ ਨੂੰ ਰੋਕ ਲਿਆ। ਬਦਮਾਸ਼ਾਂ ‘ਚੋਂ ਇਕ ਨੇ ਤਲਵਾਰ ਕੱਢ ਕੇ ਕੇਦਾਰਨਾਥ ਦੀ ਗਰਦਨ ‘ਤੇ ਰੱਖ ਦਿੱਤੀ ਅਤੇ ਉਸ ਦੀ ਜੇਬ ਵਿਚ ਪਈ 3 ਹਜ਼ਾਰ ਰੁਪਏ ਦੀ ਨਕਦੀ ਅਤੇ ਐਕਟਿਵਾ ਸਕੂਟਰ ਲੁੱਟ ਲਿਆ। ਉਧਰੋਂ ਇਸ ਮਾਮਲੇ ਵਿਚ ਥਾਣਾ ਮੋਤੀ ਨਗਰ ਦੇ ਏਐਸਆਈ ਮਲਕੀਤ ਸਿੰਘ ਦਾ ਕਹਿਣਾ ਹੈ ਕਿ ਪੁਲਿਸ ਨੇ ਐਫਆਈਆਰ ਦਰਜ ਕਰਕੇ ਕੇਸ ਦੀ ਤਫਤੀਸ਼ ਸ਼ੁਰੂ ਕਰ ਦਿੱਤੀ ਹੈ।