ਲੁਧਿਆਣਾ | ਜ਼ਿਲ੍ਹੇ ਵਿੱਚ ਇੱਕ ਔਰਤ ਵੱਲੋਂ ਇੱਕ ਕਤੂਰੇ ਨੂੰ ਲੱਤ ਮਾਰਨ ਦਾ ਵੀਡੀਓ ਕਾਫੀ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ‘ਚ ਇਕ ਔਰਤ 15 ਦਿਨਾਂ ਦੇ ਕੁੱਤੇ ਨੂੰ ਬੇਰਹਿਮੀ ਨਾਲ ਘਰ ਦੇ ਅੰਦਰੋਂ ਲਾਤਾਂ ਮਾਰ ਕੇ ਬਾਹਰ ਕੱਢ ਦਿੰਦੀ ਹੈ। ਫਿਰ ਵੀ ਜਦੋਂ ਉਸ ਦੀ ਤਸੱਲੀ ਨਹੀਂ ਹੁੰਦੀ ਤਾਂ ਉਹ ਫਿਰ ਆ ਕੇ ਕਤੂਰੇ ਨੂੰ ਲੱਤ ਮਾਰ ਕੇ ਗਲੀ ਵਿਚ ਸੁੱਟ ਦਿੰਦੀ ਹੈ।
ਮਹਿਲਾ ਦੀ ਲੱਤ ਲੱਗਣ ਤੋਂ ਬਾਅਦ ਕਤੂਰੇ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਉਸ ਦੇ ਸਰੀਰ ਦੀਆਂ ਪਸਲੀਆਂ ਟੁੱਟ ਗਈਆਂ ਹਨ। ਵੀਡੀਓ ਵਾਇਰਲ ਹੋਣ ਤੋਂ ਬਾਅਦ ਇਕ ਡਾਗ ਲਵਰ ਨੇ ਥਾਣਾ ਹੈਬੋਵਾਲ ਦੀ ਜਗਤ ਪੁਰੀ ਚੌਕੀ ‘ਚ ਔਰਤ ਖਿਲਾਫ ਸ਼ਿਕਾਇਤ ਦਰਜ ਕਰਵਾਈ ਹੈ। ਇਹ ਵੀਡੀਓ ਦੁਰਗਾ ਪੁਰੀ ਗਲੀ ਨੰਬਰ 3 ਦੀ ਹੈ।
ਕੀ ਕਹਿਣਾ ਹੈ ਸ਼ਿਕਾਇਤਕਰਤਾ ਦਾ
ਜਾਣਕਾਰੀ ਦਿੰਦਿਆਂ ਬੜੀ ਹੈਬੋਵਾਲ ਦੇ ਰਹਿਣ ਵਾਲੇ ਪਵਨਪ੍ਰੀਤ ਨੇ ਦੱਸਿਆ ਕਿ ਉਸ ਨੇ ਸੋਸ਼ਲ ਮੀਡੀਆ ‘ਤੇ ਵੀਡੀਓ ਦੇਖੀ। ਇਸ ਤੋਂ ਬਾਅਦ ਉਸ ਨੇ ਖੁਦ ਜਾਂਚ ਕੀਤੀ ਤਾਂ ਪਤਾ ਲੱਗਾ ਕਿ ਇਹ ਵੀਡੀਓ ਦੁਰਗਾਪੁਰੀ ਗਲੀ ਨੰਬਰ 3 ਦੀ ਹੈ। ਪਵਨਪ੍ਰੀਤ ਨੇ ਦੱਸਿਆ ਕਿ ਉਹ ਜਾਨਵਰਾਂ ਨੂੰ ਬਹੁਤ ਪਿਆਰ ਕਰਦਾ ਹੈ। ਇਸ ਕਾਰਨ ਉਸ ਨੇ ਇਸ ਔਰਤ ਖਿਲਾਫ ਪੁਲਸ ਨੂੰ ਸ਼ਿਕਾਇਤ ਦਿੱਤੀ ਹੈ।
ਔਰਤ ਨੇ ਕਤੂਰੇ ਨੂੰ ਬੇਰਹਿਮੀ ਨਾਲ ਲੱਤਾਂ ਮਾਰੀਆਂ ਹਨ । ਇਸ ਕਾਰਨ ਉਹ ਗੰਭੀਰ ਜ਼ਖ਼ਮੀ ਹੋ ਗਿਆ। ਉਸ ਦੇ ਸਰੀਰ ਦੀਆਂ ਪਸਲੀਆਂ ਟੁੱਟ ਗਈਆਂ ਹਨ। ਉਹ ਦੋ ਦਿਨਾਂ ਤੋਂ ਪਸ਼ੂ ਹਸਪਤਾਲ ਵਿੱਚ ਦਾਖ਼ਲ ਹੈ। ਦੱਸਿਆ ਜਾ ਰਿਹਾ ਹੈ ਕਿ ਪਹਿਲਾਂ ਵੀ ਕਈ ਵਾਰ ਔਰਤਾਂ ਜਾਨਵਰਾਂ ਨਾਲ ਅਜਿਹਾ ਵਿਵਹਾਰ ਕਰਦੀਆਂ ਸਨ।