ਲੁਧਿਆਣਾ, 18 ਦਸੰਬਰ | ਲੁਧਿਆਣਾ ‘ਚ ਪਿੱਟਬੁਲ ਨੇ ਔਰਤ ‘ਤੇ ਹਮਲਾ ਕਰ ਦਿੱਤਾ। ਕੁੱਤੇ ਨੇ ਮਹਿਲਾ ਦੀ ਬਾਂਹ ਨੂੰ 15 ਮਿੰਟ ਤੱਕ ਜਬਾੜੇ ‘ਚ ਜਕੜੀ ਰੱਖਿਆ ਅਤੇ 12 ਥਾਵਾਂ ‘ਤੇ ਵੱਢਿਆ। ਜਾਣਕਾਰੀ ਮੁਤਾਬਕ ਲੁਧਿਆਣਾ ਦੇ ਕਿਦਵਈ ਨਗਰ ਵਿਚ ਇਕ ਔਰਤ ਨੂੰ ਪਿੱਟਬੁਲ ਨੇ ਵੱਢ ਲਿਆ।
ਘਟਨਾ ਤੋਂ ਬਾਅਦ ਇਲਾਕੇ ‘ਚ ਡਰ ਦਾ ਮਾਹੌਲ ਬਣਿਆ ਹੋਇਆ ਹੈ। ਪੀੜਤ ਔਰਤ ਦੀ ਹਾਲਤ ਵੀ ਨਾਜ਼ੁਕ ਬਣੀ ਹੋਈ ਹੈ। ਲੋਕਾਂ ਨੇ ਡੰਡਿਆਂ ਨਾਲ ਪਿੱਟਬੁਲ ‘ਤੇ ਹਮਲਾ ਕੀਤਾ ਪਰ ਉਸ ਨੇ ਔਰਤ ਦੀ ਬਾਂਹ ਆਪਣੇ ਜਬਾੜੇ ‘ਚ ਜਕੜੀ ਰੱਖੀ। ਜ਼ਖਮੀ ਔਰਤ ਰੀਤੂ ਬੈਂਕ ਤੋਂ ਕੋਈ ਕੰਮ ਕਰਵਾ ਕੇ ਘਰ ਪਰਤ ਰਹੀ ਸੀ। ਜਦੋਂ ਉਹ ਗਲੀ ਵਿਚੋਂ ਲੰਘੀ ਤਾਂ ਅਚਾਨਕ ਇਕ ਪਿੱਟਬੁਲ ਘਰ ਵਿਚੋਂ ਨਿਕਲਿਆ। ਉਸ ਨੇ ਆਉਂਦਿਆਂ ਹੀ ਉਸ ਦੀ ਬਾਂਹ ‘ਤੇ ਹਮਲਾ ਕਰ ਦਿੱਤਾ। ਉਸ ਦੀਆਂ ਚੀਕਾਂ ਦੀ ਆਵਾਜ਼ ‘ਤੇ ਸਾਰਾ ਇਲਾਕਾ ਇਕੱਠਾ ਹੋ ਗਿਆ।
ਲੋਕਾਂ ਨੇ ਕੁੱਤੇ ‘ਤੇ ਡੰਡਿਆਂ ਨਾਲ ਕਈ ਵਾਰ ਹਮਲਾ ਕੀਤਾ ਪਰ ਕੁੱਤੇ ਨੇ ਉਸ ਨੂੰ ਨਹੀਂ ਛੱਡਿਆ। ਉਸ ਨੇ ਉਸ ਦੀ ਬਾਂਹ ਆਪਣੇ ਜਬਾੜੇ ਵਿਚ ਜਕੜੀ ਰੱਖੀ। ਇਲਾਕੇ ਦੇ ਕਪਿਲ ਨਾਂ ਦੇ ਨੌਜਵਾਨ ਨੇ ਇਸ ਕੁੱਤੇ ਨੂੰ ਘਰ ਵਿਚ ਪਾਲਿਆ ਹੋਇਆ ਹੈ। ਅੱਜ ਜਦੋਂ ਕਪਿਲ ਦੇ ਪਿਤਾ ਨੇ ਘਰ ਦਾ ਦਰਵਾਜ਼ਾ ਖੋਲ੍ਹਿਆ ਤਾਂ ਅਚਾਨਕ ਕੁੱਤੇ ਨੇ ਔਰਤ ਉਤੇ ਹਮਲਾ ਕਰ ਦਿੱਤਾ।