ਲੁਧਿਆਣਾ, 16 ਅਕਤੂਬਰ | ਇਥੋਂ ਇਕ ਸ਼ਰਮਨਾਕ ਖਬਰ ਸਾਹਮਣੇ ਆਈ ਹੈ। ਇਸਲਾਮਗੰਜ ਇਲਾਕੇ ’ਚ ਇਕ ਗੁਆਂਢੀ ਨੇ 7 ਸਾਲ ਦੀ ਬੱਚੀ ਦੇ ਕੱਪੜੇ ਉਤਾਰ ਕੇ ਅਸ਼ਲੀਲ ਹਰਕਤਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ। ਕੁੜੀ ਵੱਲੋਂ ਰੌਲਾ ਪਾਉਣ ’ਤੇ ਮੁਲਜ਼ਮ ਭੱਜ ਗਿਆ। ਥਾਣਾ ਡਵੀਜ਼ਨ ਨੰ. 2 ਦੀ ਪੁਲਿਸ ਨੇ ਕੁੜੀ ਦੀ ਮਾਂ ਦੇ ਬਿਆਨਾਂ ’ਤੇ ਮੁਲਜ਼ਮ ਗੁਆਂਢੀ ਰਾਜ ਕੁਮਾਰ ਖ਼ਿਲਾਫ਼ ਕੇਸ ਦਰਜ ਕਰਕੇ ਗ੍ਰਿਫ਼ਤਾਰ ਕਰ ਲਿਆ ਹੈ।
ਪੀੜਤ ਦੀ ਮਾਂ ਨੇ ਪੁਲਿਸ ਨੂੰ ਦੱਸਿਆ ਕਿ ਉਸ ਦਾ ਦੂਜਾ ਵਿਆਹ ਹੋਇਆ ਹੈ। ਉਸ ਦੇ ਪਹਿਲੇ ਵਿਆਹ ਤੋਂ 7 ਸਾਲ ਦੀ ਇਕ ਧੀ ਹੈ, ਜੋ ਆਪਣੇ ਨਾਨਕੇ ਘਰ ਰਹਿੰਦੀ ਸੀ। ਉਸ ਦੇ ਸਹੁਰੇ ਘਰ ਦੇ ਨੇੜੇ ਹਨ। ਉਕਤ ਮੁਲਜ਼ਮ ਉਸ ਦਾ ਗੁਆਂਢੀ ਹੈ, ਜੋ ਉਸਦੀ ਧੀ ਨਾਲ ਗਲਤ ਹਰਕਤਾਂ ਕਰ ਰਿਹਾ ਸੀ, ਜਦੋਂ ਕੁੜੀ ਨੇ ਰੌਲਾ ਪਾਇਆ ਤਾਂ ਮੁਲਜ਼ਮ ਭੱਜ ਗਿਆ। ਘਰ ਪਰਤ ਕੇ ਧੀ ਨੇ ਸਾਰੀ ਘਟਨਾ ਬਾਰੇ ਦੱਸਿਆ।