ਖੰਨਾ ‘ਚ ਤੇਜ਼ ਰਫ਼ਤਾਰ ਪੁਲਿਸ ਕਾਰ ਨੇ ਐਕਟਿਵਾ ਸਵਾਰ ਮਾਂ-ਪੁੱਤ ਨੂੰ ਦਿੱਤਾ ਕੁਚਲ, ਮਾਂ ਦੀ ਮੌਤ

0
218

ਲੁਧਿਆਣਾ|ਖੰਨਾ ਵਿੱਚ ਵਾਪਰੇ ਦਰਦਨਾਕ ਹਾਦਸੇ ਵਿੱਚ ਪੁਲਿਸ ਦੀ ਕਾਰ ਨੇ ਇੱਕ ਪਰਿਵਾਰ ਦੀ ਦੀਵਾਲੀ ਕਾਲੀ ਕਰ ਦਿੱਤੀ ਹੈ। ਖੰਨਾ ਦੇ ਰੇਲਵੇ ਰੋਡ ‘ਤੇ ਇੱਕ ਤੇਜ਼ ਰਫ਼ਤਾਰ ਪੁਲਿਸ ਕਾਰ ਨੇ ਐਕਟਿਵਾ ਸਵਾਰ ਮਾਂ-ਪੁੱਤ ਨੂੰ ਕੁਚਲ ਦਿੱਤਾ। ਮਾਂ-ਪੁੱਤ ਦੋਵੇਂ ਦੀਵਾਲੀ ਤੋਂ ਪਹਿਲਾਂ ਪੂਜਾ ਦਾ ਸਾਮਾਨ ਖਰੀਦਣ ਘਰ ਜਾ ਰਹੇ ਸਨ। ਹਾਦਸੇ ‘ਚ ਮਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦਕਿ ਪੁੱਤਰ ਦੀ ਹਾਲਤ ਗੰਭੀਰ ਬਣੀ ਹੋਈ ਹੈ। ਲੋਕਾਂ ਨੇ ਔਰਤ ਨੂੰ ਬਚਾਉਣ ਦੀ ਕਾਫੀ ਕੋਸ਼ਿਸ਼ ਕੀਤੀ ਪਰ ਪੁਲਸ ਜੀਪ ‘ਚ ਸਵਾਰ ਦੋ ਵਿਅਕਤੀਆਂ ਨੇ ਔਰਤ ਨੂੰ ਕੁਚਲ ਦਿੱਤਾ ਅਤੇ ਮੌਕੇ ਤੋਂ ਫਰਾਰ ਹੋ ਗਏ।

ਲੋਕਾਂ ਅਨੁਸਾਰ ਜੀਪ ਵਿੱਚ ਦੋ ਸਵਾਰ ਸਨ। ਮ੍ਰਿਤਕ ਔਰਤ ਵਨੀਤਾ ਵਰਮਾ ਦਾ ਲੜਕਾ ਪ੍ਰਣਵ ਵਰਮਾ ਦੀਵਾਲੀ ਦੀ ਪੂਜਾ ਕਰ ਕੇ ਰੇਲਵੇ ਰੋਡ ਫਲਾਈਓਵਰ ਦੇ ਪੁਲ ਨੂੰ ਪਾਰ ਕਰਨ ਲੱਗਾ ਸੀ ਕਿ ਤੇਜ਼ ਰਫ਼ਤਾਰ ਪੁਲਿਸ ਕਾਰ ਨੇ ਉਸ ਨੂੰ ਟੱਕਰ ਮਾਰ ਦਿੱਤੀ ਤਾਂ ਉਹ ਸਕੂਟੀ ਸਮੇਤ ਜਾ ਡਿੱਗਿਆ, ਜਦੋਂਕਿ ਉਸ ਦੀ ਮਾਂ ਕਾਰ ਅੱਗੇ ਜਾ ਡਿੱਗੀ। ਪੁਲਿਸ ਦੀ ਕਾਰ ਨੇ ਮਾਂ ਨੂੰ ਕੁਚਲ ਦਿੱਤਾ। ਵਾਰਡ ਦੇ ਕੌਂਸਲਰ ਪਤੀ ਰਣਵੀਰ ਸਿੰਘ ਨੇ ਦੱਸਿਆ ਕਿ ਪ੍ਰਸ਼ਾਸਨ ਦੀ ਅਣਗਹਿਲੀ ਕਾਰਨ ਔਰਤ ਦੀ ਜਾਨ ਚਲੀ ਗਈ ਹੈ, ਕਾਰਵਾਈ ਕੀਤੀ ਜਾਵੇ। ਐਸਐਚਓ ਖੰਨਾ ਨੇ ਕਿਹਾ ਕਿ ਬਿਆਨ ਲਏ ਜਾ ਰਹੇ ਹਨ, ਉਸ ਦੇ ਆਧਾਰ ’ਤੇ ਕਾਰਵਾਈ ਕੀਤੀ ਜਾਵੇਗੀ।