ਕਪੂਰਥਲਾ | ਇਥੋਂ ਇਕ ਕਾਰ ਖੋਹਣ ਦੀ ਖਬਰ ਸਾਹਮਣੇ ਆਈ ਹੈ। ਜ਼ਿਲੇ ‘ਚ ਰੇਲ ਕੋਚ ਫੈਕਟਰੀ ਨੇੜੇ ਸ਼ਨੀਵਾਰ ਰਾਤ ਨੂੰ ਲੁਟੇਰਿਆਂ ਵੱਲੋਂ ਬੰਦੂਕ ਦੀ ਨੋਕ ‘ਤੇ ਕਾਰ ਲੁੱਟ ਲਈ ਗਈ। ਇਸ ਵਾਰਦਾਤ ਨੂੰ 4 ਨਕਾਬਪੋਸ਼ ਬਾਈਕ ਸਵਾਰਾਂ ਨੇ ਅੰਜਾਮ ਦਿੱਤਾ। ਕਾਰ ਖੋਹ ਕੇ ਲੁਟੇਰੇ ਫ਼ਰਾਰ ਹੋ ਗਏ। ਪੀੜਤ ਕਾਰ ਮਾਲਕ ਦੀ ਸ਼ਿਕਾਇਤ ‘ਤੇ ਥਾਣਾ ਸਦਰ ‘ਚ ਅਣਪਛਾਤੇ ਲੁਟੇਰਿਆਂ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਕੁਲਦੀਪ ਸਿੰਘ ਪੁੱਤਰ ਮਹਿੰਗਾ ਸਿੰਘ ਵਾਸੀ ਪਿੰਡ ਭੁਲਾਣਾ ਨੇ ਪੁਲਿਸ ਨੂੰ ਦੱਸਿਆ ਕਿ ਉਹ ਸ਼ਨੀਵਾਰ ਰਾਤ ਨੂੰ ਆਪਣੇ ਪਿੰਡ ਦੇ ਇਕ ਦੋਸਤ ਨਾਲ ਸਵਿਫਟ ਕਾਰ ‘ਚ ਰੇਲ ਕੋਚ ਫੈਕਟਰੀ ਵੱਲ ਜਾ ਰਿਹਾ ਸੀ। ਰਸਤੇ ‘ਚ ਅਚਾਨਕ ਬਾਈਕ ਸਵਾਰ 4 ਨਕਾਬਪੋਸ਼ ਵਿਅਕਤੀਆਂ ਨੇ ਉਨ੍ਹਾਂ ਨੂੰ ਰੋਕ ਲਿਆ।
ਲੁਟੇਰਿਆਂ ਨੇ ਉਸ ਦੀ ਕਾਰ ਅੱਗੇ ਬਾਈਕ ਰੋਕ ਲਿਆ। ਜਿਵੇਂ ਹੀ ਕਾਰ ਰੁਕੀ ਤਾਂ ਲੁਟੇਰਿਆਂ ‘ਚੋਂ ਇਕ ਨੇ ਉਸ ‘ਤੇ ਹਮਲਾ ਕਰ ਦਿੱਤਾ ਅਤੇ ਗਲੇ ‘ਤੇ ਪਿਸਤੌਲ ਰੱਖ ਕੇ ਕਾਰ ਦੀ ਚਾਬੀ ਖੋਹ ਲਈ। ਸ਼ਿਕਾਇਤ ਤੋਂ ਬਾਅਦ ਜਾਂਚ ਅਧਿਕਾਰੀ ਪੂਰਨ ਚੰਦ ਨੇ ਮੌਕੇ ’ਤੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਕੀਤੀ। ਪੁਲਿਸ ਲੁਟੇਰਿਆਂ ਦੀ ਭਾਲ ‘ਚ ਜੁਟ ਗਈ ਹੈ।